ਅਸੀਂ ਐਵੈਂ ਨੀ ਮਸੂਰ, ਸਾਡਾ ਜਿਲਾ ਸੰਗਰੂਰ!

0
669
ਅਸੀਂ ਐਵੈਂ ਨੀ ਮਸੂਰ, ਸਾਡਾ ਜਿਲਾ ਸੰਗਰੂਰ!

ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਆਪਣੀ ਡਿਊਟੀ ਦੇ ਨਾਲ-ਨਾਲ ਆਪਣੀ ਸਥਾਨਕ ਸਰਕਾਰੀ ਰਿਹਾਇਸ਼ ’ਤੇ ਮੌਜੂਦ ਜ਼ਮੀਨ ’ਚ ਬੀਜੀ ਕਣਕ ਦੀ ਫਸਲ ਦੀ ਵਾਢੀ ਖ਼ੁਦ ਕਰਨ ’ਚ ਵੀ ਜੁੱਟੇ ਹੋਏ ਹਨ। ਸ੍ਰੀ ਰਾਮਵੀਰ ਮਜ਼ਦੂਰਾਂ ਨਾਲ ਕਣਕ ਦੀ ਵਾਢੀ ਕਰਦੇ ਹਨ। ਅਜਿਹਾ ਕਰਕੇ ਸ੍ਰੀ ਰਾਮਵੀਰ ਨੇ ਨੌਜਵਾਨਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਮਿਸਾਲ ਕਾਇਮ ਕੀਤੀ ਹੈ। ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਰਾਮਵੀਰ 2009 ਬੈਚ ਦੇ ਆਈਏਐੱਸ ਅਧਿਕਾਰੀ ਹਨ। ਉਹ ਖੇਤੀਬਾੜੀ ਤੋਂ ਇਲਾਵਾ ਸਵੇਰੇ ਜਲਦੀ ਉੱਠ ਕੇ ਰੋਜ਼ਾਨਾ ਗਾਵਾਂ ਦੀਆਂ ਧਾਰਾਂ ਖੁਦ ਹੀ ਕੱਢਦੇ ਹਨ। ਸ੍ਰੀ ਰਾਮਵੀਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦਾ ਦਫ਼ਤਰੀ ਕੰਮਕਾਜ ਬਹੁਤ ਰੁਝੇਵਿਆਂ ਭਰਿਆ ਹੁੰਦਾ ਹੈ ਪਰ ਫਿਰ ਵੀ ਉਹ ਰੋਜ਼ਾਨਾ ਗਾਵਾਂ ਨੂੰ ਚੋਣ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਕੰਮਾਂ ਲਈ ਸਮਾਂ ਕੱਢ ਲੈਂਦੇ ਹਨ। ਉਨ੍ਹਾਂ ਕਿਹਾ, ‘ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ, ਮੈਂ ਖੇਤੀਬਾੜੀ ਦਾ ਪੂਰੇ ਦਿਲ ਨਾਲ ਸਤਿਕਾਰ ਕਰਦਾ ਹਾਂ ਅਤੇ ਜੈਵਿਕ ਫਸਲਾਂ ਉਗਾਉਣਾ ਅਤੇ ਉਨ੍ਹਾਂ ਨੂੰ ਵਧਦੇ ਵੇਖਣਾ ਅਤੇ ਉਨ੍ਹਾਂ ਦੀ ਵਾਢੀ ਕਰਨਾ ਮੇਰੇ ਲਈ ਬਹੁਤ ਸੁਖਦ ਤਜਰਬਾ ਹੈ।’ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਬਜਾਇ, ਬਿਨਾਂ ਕਿਸੇ ਝਿਜਕ ਦੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਘਰੇਲੂ ਕੰਮਾਂ ਵਿੱਚ ਮਦਦ ਕਰਨ ਦੀ ਅਪੀਲ ਕੀਤੀ।