ਹਾਂਗਕਾਂਗ(ਪਚਬ): ਹਾਂਗਕਾਂਗ ਦੇ ਜਾਰਡਨ ਸਥਿਤ ਐਤਵਾਰ ਨੂੰ ਇਕ ਨਿਪਾਲੀ ਰੈਸਟੋਰੈਟ ਵਿਚ ਲੱਗ ਗਈ ਸੀ ਜਿਸ ਦੌਰਾਨ ਜ਼ਖਮੀ ਇਕ ਹੋਰ ਵਿਅਕਤੀ ਦੀ ਮੌਤ ਤੋਂ ਬਾਅਦ ਹੁਣ ਇਹ ਘਟਨਾ ਵਿਚ ਮਰਨ ਵਾਲਿਆ ਦੀ ਗਿਣਤੀ 8 ਹੋ ਗਈ ਹੈ ਤੇ 3 ਵਿਅਕਤੀ ਅਜੇ ਵੀ ਗਭੀਰ ਹਾਲਤ ਵਿੱਚ ਹਨ। ਤਾਜ਼ਾ ਮੌਤ ਇਕ 18 ਸਾਲਾ ਲੜਕੀ ਦੀ ਹੈ।
ਇਸੇ ਦੌਰਾਨ ਹਾਂਗਕਾਂਗ ਦੇ ਅੱਗ ਬੁਝਾਊ ਵਿਭਾਗ ਨੇ 2500 ਦੇ ਕਰੀਬ ਪੁਰਾਣੀਆਂ ਇਮਾਰਤਾਂ ਦੀ ਜਾਂਚ ਸੁਰੂ ਕੀਤੀ ਹੈ ਤਾਂ ਕਿ ਉਥੇ ਦੇ ਅੱਗ ਬੁਝਾਊ ਇਤਾਯਾਮਾਂ ਦਾ ਨਰੀਖਣ ਕੀਤਾ ਜਾ ਸਕੇ।
ਹਾਂਗਕਾਂਗ ਦੇ ਅਮੀਰ ਵਿਉਪਾਰੀ ਲੀ ਕਾ ਸਿੰਗ ਦੀ ਨੇ ਪੀੜਤਾਂ ਲਈ 30 ਲੱਖ ਦਾ ਐਲਾਨ ਕੀਤਾ ਹੈ। ਸਰਕਾਰ ਨੇ ਵੀ ਉਨਾਂ ਦੀ ਹਰ ਤਰਾਂ ਦੀ ਮਦਦ ਦਾ ਭਰੋਸਾ ਦਿਤਾ ਹੈ। Po Leung Kuk ਸੰਸਥਾ ਨੇ ਵੀ ਮਰਨ ਵਾਲਿਆ ਲਈ 50,000$ ਤੇ ਜ਼ਖਮੀਆਂ ਲਈ 30,000$ ਮਦਦ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨਾਂ ਨੇ ਅੱਗ ਨਾਲ ਨੁਕਸਾਨੀ ਇਮਾਰਤ ਵਿਚ ਰਹਿਣ ਵਾਲੇ ਹੋਰ ਲੋਕਾਂ ਦੀ ਵੀ ਮਦਦ ਕਰਨ ਕਰ ਰਹੇ ਹਨ।