ਇਕ ਵੱਡਾ ਐਸਟੋਰਾਇਡ (Asteroid) ਧਰਤੀ ਵੱਲ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਸ਼ੁੱਕਰਵਾਰ 24 ਜੁਲਾਈ ਨੂੰ ਇਹ ਧਰਤੀ ਦੇ ਨੇੜੇ ਹੋਵੇਗਾ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ ਐਸਟੋਰਾਇਡ ਸੰਭਾਵਿਤ ਰੂਪ ਨਾਲ ਖ਼ਤਰਨਾਕ ਹੋ ਸਕਦਾ ਹੈ। ਇਹ ਆਕਾਰ ‘ਚ ਬਹੁਤ ਹੀ ਵੱਡਾ ਹੈ ਤੇ ਰਫ਼ਤਾਰ ‘ਚ ਵੀ ਤੇਜ਼। ਇਹ ਬਿਟ੍ਰੇਨ ਦੇ ਪ੍ਰਸਿੱਧ ਲੈਂਡਮਾਰਕ-ਲੰਡਨ ਆਈ ਦੇ ਆਕਾਰ ਦਾ ਘੱਟ ਤੋਂ ਘੱਟ ਡੇਢ ਗੁਣਾ ਹੈ। ਹੋ ਸਕਦਾ ਹੈ ਕਿ ਲੰਡਨ ਆਈ ਦੀ ਤੁਲਨਾ ‘ਚ ਲਗਪਗ 50 ਫ਼ੀਸਦੀ ਵੱਡਾ ਹੋਵੇ। ਲੰਡਨ ਆਈ 443 ਮੀਟਰ ਉੱਚਾ ਇਕ ਵਹੀਕਲ ਹੈ ਭਾਵ ਐਸਟੋਰਾਇਡ ਇਸ ਤੋਂ ਵੱਡਾ ਵੀ ਹੋ ਸਕਦਾ ਹੈ। NASA ਨੇ ਚਿਤਾਵਨੀ ਦਿੱਤੀ ਹੈ ਕਿ ਵਿਸ਼ਾਲ Asteroid ਧਰਤੀ ਵੱਲ ਵੱਧ ਰਿਹਾ ਹੈ। ਉਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਨੂੰ ਖ਼ਤਰਨਾਕ ਰੂਪ ‘ਚ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਧਰਤੀ ਲਈ ਇਕ ਖ਼ਤਰਨਾਕ ਪ੍ਰਭਾਵ ਪੈਦਾ ਕਰ ਸਕਦਾ ਹੈ। ਪੁਲਾੜ ਏਜੰਸੀ ਵੱਲੋਂ ਇਸ ਦਾ ਨਾਂ Asteroidal 2020ND ਰੱਖਿਆ ਗਿਆ ਹੈ।
ਸੰਭਾਵਿਤ ਖ਼ਤਰਨਾਕ ਤਾਰਾ (PHAs) ਕੀ ਹੈ?
ਪੋਟੈਂਸ਼ੀਅਲ ਹੈਜ਼ਰਡਸ ਭਾਵ ਖ਼ਤਰਨਾਕ ਤਾਰਾ (PHAs) ਇਕ ਪੈਮਾਨਾ ਹੈ। ਇਸ ‘ਚ ਪੁਲਾੜ ਵਿਗਿਆਨੀ ਉਨ੍ਹਾਂ ਤੱਤਾਂ ਨੂੰ ਸ਼ਾਮਲ ਕਰਦੇ ਹਨ ਜੋ ਧਰਤੀ ਦੇ ਨੇੜੇ ਆਉਣ ਵਾਲੇ ਖ਼ਤਰਿਆਂ ਦੇ ਰੂਪ ਨੂੰ ਮਾਪਦੇ ਹਨ। ਇਸ ਲਈ 0.05au ਜਾਂ ਉਸ ਤੋਂ ਘੱਟ ਦੀ ਦੂਰੀ (MOID) ਵਾਲੇ ਸਾਰੇ ਤਾਰਿਆਂ ਨੂੰ PHAs ਭਾਵ ਸੰਭਾਵਿਤ ਰੂਪ ਨਾਲ ਖ਼ਤਰਨਾਕ ਮੰਨਿਆ ਜਾਂਦਾ ਹੈ।
ਕੀ ਹੁੰਦਾ ਹੈ (NEO) ਨੀਅਰ-ਅਰਥ ਆਬਜੈਕਟਿਵਜ਼
ਅਕਸਰ ਲੋਕ ਧੂਮਕੇਤੂ ਤੇ ਉਲਕਾ ਪਿੰਡ ‘ਚ ਫ਼ਰਕ ਨਹੀਂ ਕਰ ਪਾਉਂਦੇ। ਇਹ ਦੋਵੇਂ ਵੱਖ-ਵੱਖ ਚੀਜ਼ਾਂ ਹੁੰਦੀਆਂ ਹਨ। ਨਾਸਾ ਦੇ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਮੁਤਾਬਕ ਨੀਅਰ-ਅਰਥ ਆਬਜੈਕਟਸ (NEO) ਧੂਮਕੇਤੂ ਤੇ ਤਾਰਾ ਹੈ ਜੋ ਗ੍ਰਹਿਆਂ ਦੀ ਗਰੈਵਿਟੀ ਕਾਰਨ ਆਪਣੇ ਪੰਧ ਤੋਂ ਹੱਟ ਕੇ ਪ੍ਰਿਥਵੀ ਦੇ ਪੰਧ ‘ਚ ਚਲੇ ਆਉਂਦੇ ਹਨ। ਧੂਮਕੇਤੂ ਤੇ ਤਾਰੇ ਕਾਫ਼ੀ ਹੱਦ ਤਕ ਅਰਬਾਂ ਸਾਲ ਪੁਰਾਣੇ ਕਣ ਹੁੰਦੇ ਹਨ। ਜੋ ਸਾਡੇ ਸੌਰ ਮੰਡਲ ਦੇ ਨਿਰਮਾਣ ਦੌਰਾਨ ਬਣੇ ਸੀ।
ਐਸਟੋਰਾਇਡ ਜਾਂ ਤਾਰਾ ਕੀ ਹੈ?
ਤਾਰੇ ਮੂਲ ਰੂਪ ‘ਚ ਗ੍ਰਹਿਆਂ ਦੇ ਟੁਕੜੇ ਹਨ। ਇਹ ਗ੍ਰਹਿਆਂ ਦੇ ਜਨਮ ਦੇ ਸਮੇਂ ਤੋਂ ਬਚੇ ਹੋਏ ਹਨ। ਇਨ੍ਹਾਂ ਚਾਰ ਗ੍ਰਹਿਆਂ ‘ਚ ਧਰਤੀ, ਬੁੱਧ, ਸ਼ੁੱਕਰ, ਮੰਗਲ ਸ਼ਾਮਲ ਹਨ। ਜਦੋਂ ਸੌਰ ਮੰਡਲ ‘ਚ ਇਹ ਚਾਰੇ ਗ੍ਰਹਿ ਵਜ਼ੂਦ ‘ਚ ਆਏ ਸਨ ਉਦੋਂ ਜੋ ਚੱਟਾਨੀ ਟੁਕੜੇ ਬਚ ਗਏ ਉਹ ਅੱਜ ਵੀ ਗਰੈਵਿਟੀ ਦੇ ਜ਼ਬਰਦਸਤ ਆਕਰਸ਼ਣ ਦੇ ਚੱਲਦਿਆਂ ਧਰਤੀ ਵੱਲ ਖਿੱਚੇ ਆਉਂਦੇ ਹਨ, ਇਹ ਹੀ ਐਸਟੋਰਾਇਡ ਹੈ। ਤਾਰਾ ਇਕ ਮਾਮੂਲੀ ਗ੍ਰਹਿ ਹੈ। ਵੱਡੇ ਤਾਰਿਆਂ ਨੂੰ ਗ੍ਰਹਿਦੋਸ਼ ਰੂਪ ‘ਚ ਵੀ ਜਾਣਿਆ ਜਾਂਦਾ ਹੈ।
ਕੀ ਹੁੰਦਾ ਹੈ ਧੂਮਕੇਤੂ
ਧੂਮਕੇਤੂ ਜਾਂ ਕਾਮੇਟ ਇਕ ਛੋਟਾ ਤਾਰਾ ਹੁੰਦਾ ਹੈ। ਇਨ੍ਹਾਂ ਦੀ ਬਣਤਰ ਬਰਫ਼ੀਲੀ ਹੁੰਦੀ ਹੈ। ਧੂਮਕੇਤੂ ਮੁੱਖ ਰੂਪ ‘ਚ ਮਿੱਟੀ ਤੇ ਬਰਫ਼ ਨਾਲ ਬਣੇ ਹੁੰਦੇ ਹਨ। ਧੂਮਕੇਤੂ ਛੋਟੇ ਬਰਫ਼ੀਲੇ ਹੁੰਦੇ ਹਨ। ਧੂਮਕੇਤੂ ਜਦੋਂ ਸੂਰਜ ਕੋਲੋਂ ਲੰਘਦਾ ਹੈ ਤਾਂ ਗਰਮ ਹੋ ਜਾਂਦਾ ਹੈ। ਇਸ ਦੇ ਚੱਲਦਿਆਂ ਧੂਮਕੇਤੂ ਦੀ ਸਤਾਹ ‘ਤੇ ਬਰਫ਼ ਭਾਫ਼ ਬਣਨ ਲੱਗ ਜਾਂਦੀ ਹੈ। ਇਸ ਘਟਨਾ ਦੇ ਚੱਲਦਿਆਂ ਧੂਮਕੇਤੂ ਦੇ ਪਿੱਛੇ ਇਕ ਲੰਬੀ ਚਮਕਦਾਰ ਪੂਛ ਬਣ ਜਾਂਦੀ ਹੈ। ਆਮ ਤੌਰ ‘ਤੇ ਬੋਲਚਾਲ ਦੀ ਭਾਸ਼ਾ ‘ਚ ਇਸ ਨੂੰ ਪੂਛਲ ਤਾਰਾ ਵੀ ਕਿਹਾ ਜਾਂਦਾ ਹੈ। ਇਹ ਧੂਮਕੇਤੂ ਮੁੱਖ ਰੂਪ ‘ਚ ਉਨ੍ਹਾਂ ਚਾਰ ਗ੍ਰਹਿਆਂ ਤੋਂ ਬਚਿਆ ਹੈ ਜੋ ਗੈਸ ਦਾ ਭੰਡਾਰ ਹਨ। ਜਿਵੇਂ ਬ੍ਰਹਸਪਤੀ, ਸ਼ਨੀ, ਯੂਰੇਨਸ ਤੇ ਨੈਪਚੂਨ। ਇਨ੍ਹਾਂ ਗ੍ਰਹਿਆਂ ਦੇ ਗਠਨ ਦੀ ਘਟਨਾ ਤੋਂ ਬਚੇ ਹੋਏ ਟੁਕੜਿਆਂ ਨੂੰ ਅੱਜ ਧੂਮਕੇਤੂ ਦੇ ਰੂਪ ‘ਚ ਜਾਣਿਆ ਜਾਂਦਾ ਹੈ।