ਬਰਤਾਨੀਆ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਕੀਤੀ ਮੁਅੱਤਲ

0
711

ਲੰਡਨ/ ਹਾਂਗਕਾਂਗ : ਬਰਤਾਨੀਆ ਨੇ ਅੱਜ ਹਾਂਗਕਾਂਗ ਨਾਲ ਹਵਾਲਗੀ ਸੰਧੀ ਖ਼ਤਮ ਕਰ ਦਿੱਤੀ ਹੈ | ਇਸ ਦਾ ਐਲਾਨ ਅੱਜ ਸੰਸਦ ‘ਚ ਵਿਦੇਸ਼ ਮੰਤਰੀ ਡੌਮਨਿਕ ਰਾਬ ਨੇ ਸੋਮਵਾਰ ਸ਼ਾਮੀ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਹੀ ਹਾਂਗਕਾਂਗ ਨੂੰ ਹਥਿਆਰਾਂ ਬਾਰੇ 1989 ‘ਚ ਲਗਾਈ ਰੋਕ ਨੂੰ ਵੀ ਵਧਾ ਦਿੱਤਾ ਗਿਆ ਹੈ | ਜਿਸ ਤਹਿਤ ਯੂ. ਕੇ. ਤੋਂ ਹਾਂਗਕਾਂਗ ਕਿਸੇ ਤਰ੍ਹਾਂ ਦੇ ਹਥਿਆਰ ਅਤੇ ਉਨ੍ਹਾਂ ਦਾ ਗੋਲੀ ਸਿੱਕਾ ਵੀ ਬਰਾਮਦ ਨਹੀਂ ਕਰ ਸਕੇਗਾ | ਬਿ੍ਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਚੀਨ ਵਲੋਂ ਇਯੂਰ ਦੇ ਲੋਕਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਸਲਿਮ ਸਮੂਹ ਦਾ ਸ਼ੋਸ਼ਣ ਅਤੇ ਜਬਰੀ ਨਸਬੰਦੀ ਦੀਆਂ ਖ਼ਬਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੀ ਯਾਦ ਦਿਵਾ ਦਿੱਤੀ ਜੋ ਲੰਬੇ ਸਮੇਂ ਤੋਂ ਨਹੀਂ ਵੇਖੀਆਂ ਸਨ | ਉਨ੍ਹਾਂ ਕਿਹਾ ਕਿ ਬਿ੍ਟੇਨ ਆਪਣੇ ਭਾਈਵਾਲਾਂ ਨਾਲ ਮਿਲ ਕੇ ਢੁਕਵੀਂ ਕਾਰਵਾਈ ਲਈ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਅਸੀਂ ਚੀਨ ਨਾਲ ਸਕਾਰਾਤਮਕ ਸੰਬੰਧ ਚਾਹੁੰਦੇ ਹਾਂ ਪਰ ਅਸੀਂ ਇਸ ਕਿਸਮ ਦਾ ਵਿਵਹਾਰ ਨਹੀਂ ਵੇਖ ਸਕਦੇ | ਇਸ ਦੌਰਾਨ ਯੂ. ਕੇ. ਵਿਚ ਚੀਨੀ ਰਾਜਦੂਤ ਲਿਊ ਜਿਆਮਿੰਗ ਨੇ ਉਕਤ ਦੋਸ਼ਾਂ ਨੂੰ ਇਨਕਾਰ ਕਰਦਿਆਂ ਕਿਹਾ ਓਗਰੂ ਲੋਕਾਂ ਨੂੰ ਵੀ ਆਮ ਲੋਕਾਂ ਵਾਲੇ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ |