ਇੱਕ AK-47 ਦੇ ਬਦਲੇ ਮਿਲਣਗੀਆਂ ਦੋ ਗਾਵਾਂ!

0
666

ਨਾਈਜੀਰੀਆ ਦੇ ਉੱਤਰ-ਪੱਛਮੀ ਜ਼ਮਫ਼ਾਰਾ ਪ੍ਰਾਂਤ ਆਤਮ ਸਮਰਪਣ ਕਰਨ ਵਾਲਿਆਂ ਡਕੈਤਾਂ ਨੂੰ ਹਰੇਕ AK-47 ਰਾਈਫਲ ਦੇ ਬਦਲੇ ਦੋ ਗਾਵਾਂ ਦੇਣ ਜਾ ਰਿਹਾ ਹੈ।
ਜ਼ਮਫ਼ਾਰਾ ਦੇ ਗਵਰਨਰ ਬੈਲੋ ਮਟਾਵੱਲੇ ਨੇ ਕਿਹਾ ਹੈ ਅਪਰਾਧ ਦੀ ਜ਼ਿੰਦਗੀ ਛੱਡ ਕੇ ਇੱਕ ਜ਼ਿੰਮੇਦਾਰ ਨਾਗਰਿਕ ਵਜੋਂ ਆਮ ਜ਼ਿੰਦਗੀ ਜੀਣ ਲਈ ਪ੍ਰੇਰਿਤ ਕਰਨ ਦਾ ਇਹ ਸਰਕਾਰ ਦਾ ਇੱਕ ਯਤਨ ਹੈ।
ਮੋਟਰਸਾਈਕਲ ਸਵਾਰ ਡਕੈਤਾਂ ਨੇ ਇਸ ਪ੍ਰਾਂਤ ਨੂੰ ਡਰਾ ਕੇ ਰੱਖਿਆ ਹੋਇਆ ਹੈ।
ਇੱਥੇ ਦਾ ਫਲਾਨੀ ਚਰਵਾਹਾ ਭਾਈਚਾਰਾ ਗਾਵਾਂ ਨੂੰ ਬਹੁਤ ਕੀਮਤੀ ਮੰਨਦਾ ਹੈ ਅਤੇ ਉਨ੍ਹਾਂ ‘ਤੇ ਇਨ੍ਹਾਂ ਹਮਲਿਆਂ ਦੇ ਪਿੱਛੇ ਹੋਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ।
ਹਾਲਾਂਕਿ, ਇਸ ਭਾਈਚਾਰੇ ਦੇ ਲੋਕ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਪੀੜਤ ਹਨ।
ਉੱਤਰੀ ਨਾਈਜੀਰੀਆ ਵਿੱਚ ਔਸਤਨ ਇੱਕ ਗਾਂ ਦੀ ਕੀਮਤ ਇੱਕ ਲੱਖ ਨਾਇਰਾ (260 ਡਾਲਰ) ਹੁੰਦੀ ਹੈ, ਜਦ ਕਿ ਕਾਲਾ ਬਾਜ਼ਾਰੀ ਵਿੱਚ AK-47 ਰਾਈਫਲ ਦੀ ਕੀਮਤ 5 ਲੱਖ ਨਾਇਰਾ (1200 ਡਾਲਰ) ਪੈਂਦੀ ਹੈ।