ਹਾਂਗਕਾਂਗ (ਪੰਜਾਬੀ ਚੇਤਨਾ): ਬੀਤੀ ਸ਼ਾਮ ਹਾਂਗਕਾਂਗ ਦੇ ਸਭ ਤੋਂ ਪੁਰਾਣੇ ਭਾਰਤੀ ਕਲੱਬ, ਨਵ ਭਾਰਤ ਕਲੱਬ ( The Nav Bharat Club) ਦੀ ਸਲਾਨਾ ਮੀਟਿੰਗ ਆਈ ਆਰ ਸੀ ( IRC – Indian Recreation Club ) ਵਿਖੇ ਹੋਈ ਜਿਸ ਵਿਚ ਅਗਲੇ ਸਾਲ ਲਈ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿਚ ਬਹੁ-ਗਿਣਤੀ ਅਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਦੁਬਾਰਾ ਚੁਣ ਲਿਆ ਗਿਆ। 69ਵੀਂ ਸਲਾਨਾ ਮੀਟਿੰਗ ਦੌਰਾਨ ਪਿਛਲੇ ਪੂਰੇ ਸਾਲ ਦੀ ਕਰਗੁਜਾਰੀ ਬਾਰੇ ਰਿਪੋਰਟ ਪ੍ਰਧਾਨ ਅਮਰਜੀਤ ਸਿੰਘ ‘ਖੋਸਾ’ ਨੇ ਪੇਸ਼ ਕੀਤੀ ਅਤੇ ਖਜਾਨਚੀ ਸਾਹਿਬਾਨ ਨੇ ਸਾਲ ਭਰ ਦਾ ਹਿਸਾਬ ਕਿਤਾਬ ਵੀ ਦੱਸਿਆ, ਜਿਸ ਨੂੰ ਬਿਨਾ ਕਿਸੇ ਇਤਰਾਜ਼ ਤੋਂ ਪਾਸ ਕਰ ਦਿਤਾ ਗਿਆ। ਸਾਲ 2020-21 ਬਣੀ ਨਵੀਂ ਕਮੇਟੀ ਇਸ ਪ੍ਰਕਾਰ ਹੈ:
ਪ੍ਰਧਾਨ: ਅਮਰਜੀਤ ਸਿੰਘ ‘ਖੋਸਾ’
ਮੀਤ ਪ੍ਰਧਾਨ: ਕੁਲਦੀਪ ਸਿੰਘ ‘ਬੁੱਟਰ’
ਸੈਕਟਰੀ: ਚਰਨ ਰਾਮ
ਖਜ਼ਾਨਚੀ: ਗੁਰਮੀਤ ਸਿੰਘ
ਚੈਅਰਮੈਨ ਸਪੋਰਟਸ ਬੋਰਡ: ਜਗਦੀਪ ਸਿੰਘ ‘ਗਿੱਲ’
ਸੈਕਟਰੀ ਸਪੋਰਟਸ ਬੋਰਡ: ਜੱਗਪ੍ਰੀਤ ਸਿੰਘ
ਹਾਕੀ ਕਨਵੀਨਰ: ਨਿਰਮਲ ਸਿੰਘ
ਸ਼ੋਸਲ ਕਨਵੀਨਰ: ਆਗਾ ਨਾਗਾਰਾਜ਼ਨ
ਸੀਨੀਅਰ ਅਡਵਾਇਜ਼ਰ: ਸੁਰਿੰਦਰ ਢਿੱਲੋਂ
ਸੀਨੀਅਰ ਅਡਵਾਇਜ਼ਰ: ਅਰਸ਼ਿੰਦਰਪਾਲ ਸਿੰਘ ‘ਗਰੇਵਾਲ’
ਕਮੇਟੀ ਮੈਬਰ: ਪਾਲ ‘ਪੰਨੂੰ’, ਚੰਦਰ ਸ਼ੇਖਰ, ਮੁਕੇਸ਼ ਸਿੰਘ, ਨਵਤੇਜ ਸਿੰਘ ‘ਅਟਵਾਲ’ ਅਤੇ ਭੁਪਿੰਦਰ ਸਿੰਘ ‘ਗਿੱਲ’।