ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਵੇਂ ਮੁੱਖ ਸਕੱਤਰ ਦਾ ਐਲਾਨ ਕਰ ਦਿੱਤਾ ਹੈ। ਹੁਣ ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਆਈਏਐੱਸ ਵਿੰਨੀ ਮਹਾਜਨ ਹੋਣਗੇ। ਇਹ ਕਰਨ ਅਵਤਾਰ ਸਿੰਘ ਦੀ ਥਾਂ ਲੈਣਗੇ। ਦੱਸਣਯੋਗ ਹੈ ਕਿ ਵਿੰਨੀ ਮਹਾਜਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। ਵਿੰਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹਨ। ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਪਤਨੀ ਮੁੱਖ ਸਕੱਤਰ ਤੇ ਪਤੀ ਪੁਲਿਸ ਮੁਖੀ ਹੋਵੇ































