ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਦੇ ਬੁਲਾਰੇ ਅਨੁਸਾਰ ਭਾਰਤ ਵਿਚ ਫਸੇ ਹਾਂਗਕਾਂਗ ਵਾਸੀਆਂ ਨੂੰ ਵਾਪਸ ਲਿਉਣ ਲਈ ਅਗਲੀ ਉਡਾਨ 3 ਜੂਨ ਨੂੰ ਆ ਰਹੀ ਹੈ। ਇਸ ਉਡਾਣ ਮੁਬੰਈ ਤੇ ਸਵੇਰੇ ਚੱਲਣ ਦੀ ਸਭਾਵਨਾ ਹੈ। ਇਸ ਵਿਚ ਕੁਲ 300 ਮੁਸਾਫਰਾਂ ਦੇ ਆਉਣ ਦੀ ਸਭੰਵਾਨਾ ਹੈ। ਹਾਂਗਕਾਂਗ ਵਿਚ ਆਉਣ ਤੇ ਇਨਾਂ ਨੂੰ ਕਾਨੂੰਨ ਅਨੁਸਾਰ 14 ਦਿਨਾਂ ਦੇ ਏਕਾਂਤਵਾਸ਼ ਵਿਚ ਰਹਿਣਾ ਹੋਵੇਗਾ। ਬੁਲਾਰੇ ਅਨੁਸਾਰ ਪੁਹਿਲੀ ਜੂਨ ਤੱਕ 4800 ਹਾਂਗਕਾਂਗ ਵਾਸੀ ਫਸੇ ਹੋਏ ਹਨ।ਇਸ ਤੋਂ ਪਹਿਲਾਂ 18 ਮਈ ਨੂੰ ਦਿੱਲੀ ਤੋ 250 ਮੁਸਾਫਰ ਆਏ ਸਨ ਜਿਨਾਂ ਨੂੰ 14 ਦਿਨ ਤੇ ਏਕਾਤਵਾਸ਼ ਤੋਂ ਘਰ ਜਾਣ ਦੀ ਆਗਿਆ ਮਿਲ ਚੁੱਕੀ ਹੈ। ਯਾਦ ਰਹੇ ਇਨਾਂ ਵਿਚ ਕੋਈ ਵੀ ਕਰੋਨਾ ਪੀੜਤ ਨਹੀ ਸੀ। ਇਥੇ ਇਹ ਵੀ ਡਰ ਪੈਦਾ ਹੋ ਰਿਹਾ ਹੈ ਕਿ ਮੁਬੰਈ ਆ ਰਹੇ ਸਮੁੰਦਰੀ ਤੁਫਾਨ ਕਾਰਨ ਇਸ ਉਡਾਣ ਵਿਚ ਕੋਈ ਰੁਕਾਵਟ ਨਾ ਆ ਜਾਵੇ।