ਹਾਂਗਕਾਂਗ 18 ਜਨਵਰੀ (ਢੁੱਡੀਕੇ) ਪੰਜਾਬ ਯੂਥ ਕਲੱਬ ਹਾਂਗਕਾਂਗ ਦੇ ਫਾਊਂਡਰ ਮੈਂਬਰ ਤੇ ਮੌਜੂਦਾ ਸਕੱਤਰ ਗੀਤਕਾਰ ਜੱਸੀ ਤੁਗਲ ਪਿਛਲੇ ਦਿਨੀ ਹਾਂਗਕਾਂਗ ਚ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ, ਜਿਉਂ ਹੀ ਉਹਨਾਂ ਦੇ ਇਸ ਫਾਨੀ ਸੰਸਾਰ ਤੋਂ ਜਾਣ ਦੀ ਖਬਰ ਚਰਚਾ ਚ ਆਈ ਤਾਂ ਸਾਰੇ ਹਾਂਗਕਾਂਗ ਚ ਸੋਗ ਦੀ ਲਹਿਰ ਫੈਲ ਗਈ, ਉਹਨਾਂ ਦੇ ਸਨੇਹੀ ਸਮਰਥੱਕ ਉਹਨਾਂ ਦੇ ਘਰ ਅਫਸੋਸ ਕਰਨ ਪੁੱਜੇ, ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸ. ਗੁਰਦੇਵ ਸਿੰਘ ਗਾਲਿਬ ਨੇ ਕਿਹਾ ” ਪੰਜਾਬ ਯੂਥ ਕਲੱਬ ਇਸ ਦੁੱਖ ਦੀ ਘੜੀ ਚ ਜੱਸੀ ਤੁਗਲ ਦੇ ਪਰਿਵਾਰ ਨਾਲ ਸ਼ਰੀਕ ਹੁੰਦਾ ਹੈ ਤੇ ਹਰ ਤਰਾਂ ਦੀ ਮੱਦਦ ਲਈ ਨਾਲ ਖੜਾ ਹੈ। ਕੁਲਦੀਪ ਸਿੰਘ ਬੁੱਟਰ ਤੇ ਸਤਰੰਗ ਵਾਲੇ ਕਸ਼ਮੀਰ ਸਿੰਘ ਸੋਹਲ ਕਿਹਾ,” ਜੱਸੀ ਤੁਗਲ ਨੇ ਹਾਂਗਕਾਂਗ ਰਹਿੰਦਿਆਂ ਜੋ ਸਥਾਨ ਲੱਗਦੀਆਂ ਮਹਿਫਲਾਂ ਤੇ ਪਾਰਟੀਆਂ ਚ ਬਣਾਇਆ ਹੈ, ਉਹ ਲੋਕਾਂ ਦੇ ਮਨਾ ਚ ਘਰ ਕਰ ਗਿਆ ਹੈ, ਉਹ ਕਦੇ ਵੀ ਨਹੀਂ ਨਿਕਲ ਸਕਦਾ।” ਯਾਦ ਰਹੇ ਜੱਸੀ ਤੁਗਲ ਦੀ ਇਹ ਖਾਸੀਅਤ ਰਹੀ ਹੈ ਕਿਸੇ ਵੀ ਪਾਰਟੀ ਮਹਿਫ਼ਲ ਚ ਜਾਂਦੇ ਸੀ, ਆਪਣੇ ਗੀਤਾਂ ਤੇ ਬੋਲੀਆਂ ਨਾਲ ਰੌਣਕ ਲਾ ਦਿੰਦੇ ਸਨ।
ਜੱਸੀ ਤੁਗਲ ਜੀ ਪਿਛਲੇ 27 ਕੁ ਸਾਲ ਤੋਂ ਹਾਂਗਕਾਂਗ ਚ ਵਸੇ ਹੋਏ ਸਨ, ਜਿਹਨਾਂ ਦੇ ਦਰਜਨਾਂ ਗੀਤ ਦੁਰਗੇ ਰੰਗੀਲੇ,ਮਨਜੀਤ ਰੂਪੋਵਾਲੀਆ, ਮਿਸ ਪੂਜਾ ਤੇ ਹੋਰ ਕਲਾਕਾਰਾਂ ਦੀਆਂ ਅਵਾਜ਼ਾਂ ਚ ਰੀਕਾਰਡ ਹੋ ਚੁੱਕੇ ਨੇ। ਉਹ ਸਮਾਜ ਸੇਵੀ ਦੇ ਰੂਪ ਚ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਤੇ ਗੁਰੂ ਦੀ ਗੋਲ੍ਹਕ ਟਰੱਸਟ ਪੰਜਾਬ ਨਾਲ ਵੀ ਜੁੜੇ ਹੋਏ ਸਨ, ਉਹਨਾਂ ਦੇ ਅਫਸੋਸ ਪ੍ਰਗਟ ਕਰਨ ਵਾਲਿਆਂ ਚ ਸਾਬਕਾ ਪ੍ਰਧਾਨ ਗੁਰਦਵਾਰਾ ਖਾਲਸਾ ਦੀਵਾਨ ਸਿੱਖ ਟੈਂਪਲ ਪ੍ਰਧਾਨ ਬਾਵਾ ਸਿੰਘ ਢਿੱਲੋਂ, ਪੰਜਾਬ ਯੂਥ ਕਲੱਬ ਦੇ ਵਾਈਸ ਪ੍ਰਧਾਨ ਪਰਮਿੰਦਰ ਗਰੇਵਾਲ, ਇੰਡੀਅਨ ਆਰਟਸ ਸਰਕਲ ਦੇ ਵਾਈਸ ਚੇਅਰਮੈਨ ਨਵਤੇਜ ਸਿੰਘ ਅਟਵਾਲ, ਗੁਰੂ ਨਾਨਕ ਭਲਾਈ ਟਰੱਸਟ ਵੱਲੋਂ ਬਿੰਦਰ ਮਹਿਰਾਜ, ਜਸਵਿੰਦਰ ਸਿੰਘ ਬਰਾੜ, ਗੁਰਚਰਨ ਜੱਸੀ ਧੂੜਕੋਟ, ਰੇਸ਼ਮ ਸਿੰਘ ਸੁਖਾਨੰਦ, ਰਘਵੀਰ ਸਿੰਘ ਲੋਪੋ, ਚਰਨਜੀਤ ਸਿੰਘ ਗਰੇਵਾਲ, ਗੁਰਚਰਨ ਸਿੰਘ ਗਾਲਿਬ, ਅਮਰਜੀਤ ਸਿੰਘ ‘ਗਰੇਵਾਲ’ (ਪੰਜਾਬੀ ਚੇਤਨਾ) ਅਤੇ ਹੋਰ ਬਹੁਤ ਸਾਰੇ ਸੱਜਣ ਸ਼ਾਮਿਲ ਸਨ।