ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬੱਚਿਆ ਦੇ ਮੁਕਾਬਲੇ

0
170
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬੱਚਿਆ ਦੇ ਮੁਕਾਬਲੇ

ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਦਿਨ ਗੁਰੂ ਗੋਬਿੰਦ ਸਿੰਘ ਜੀ ਐਜੂਕੇਸਨ ਟਰਸਟ ਵੱਲੋ ਸਲਾਨਾ ਬੱਚਿਆ ਦੇ ਮੁਕਾਬਲੇ ਕਰਵਾਏ ਗਏ। ਪੇਟਿੰਗ ਅਤੇ ਗਾਇਨ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੁਭ ਦਿਹਾੜੇ ਤੇ ਕਰਵਾਏ ਗਏ। ਇਸ ਸਬੰਧੀ ਪਹਿਲਾ ਲਾਇਬਰੇਰੀ ਵਿਚ ਬੱਚਿਆਂ ਦੇ ਵੱਖ-ਵੱਖ ਵਰਗ ਦੇ ਪੇਟਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਤੋ ਉਪਰੰਤ ਦੀਵਾਨ ਹਾਲ ਵਿਚ ਜੁੜੀ ਸੰਗਤ ਅੱਗੇ ਬੱਚਿਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾਵਾਂ, ਕਵੀਸਰੀ ਅਤੇ ਸਾਖੀਆ ਪੇਸ਼ ਕੀਤੀਆਂ। ਇਨਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਹਾਂਗਕਾਂਗ ਦੀਆਂ ਬਹੁਤ ਸਾਰੀਆਂ ਅਹਿਮ ਸਖਸੀਆਤਾਂ ਹਾਜ਼ਰ ਸਨ। ਇਸ ਸਮੇਂ ਬੋਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਐਜੂਟੇਸਨ ਟਰਸਟ ਦੇ ਮਨੇਜਰ ਭਾਈ ਗੁਲਬੀਰ ਸਿੰਘ ਬੱਤਰਾ ਨੇ ਬੱਚਿਆਂ ਅਤੇ ਉਨਾ ਦੇ ਮਾਪਿਆਂ ਵੱਲੋ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਟਰਸਟ ਪਿਛਲੇ 2 ਦਹਾਕੇ ਤੋਂ ਹਾਂਗਕਾਂਗ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਤੇ ਇਸ ਤੋ ਇਲਾਵਾ ਉੱਚ ਸਿਖਿਆਂ ਲਈ ਬੱਚਿਆਂ ਨੂੰ ਹਰ ਸਾਲ ਵਜ਼ੀਫੇ ਵੀ ਦਿਤੇ ਜਾ ਰਹੇ ਹਨ। ਇਸ ਸਮੇ ਖਾਲਸਾ ਦੀਵਾਨ ਦੇ ਪ੍ਰਧਾਨ ਭਗਤ ਸਿੰਘ ਫੂਲ ਨੇ ਟਰਸਟ ਵੱਲੌ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੇ ਤੇ ਮਾਪਿਆਂ ਦਾ ਖਾਸ ਧੰਨਵਾਦ ਕੀਤਾ ਜੋ ਬੱਚਿਆਂ ਨੂੰ ਪੰਜਾਬੀ ਅਤੇ ਸਿੱਖੀ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਅੰਤ ਵਿਚ ਸਾਰੇ ਬੱਚਿਆਂ ਨੂੰ ਮੈਡਲ ਅਤੇ ਇਨਾਮਾਂ ਨਾਮ ਸਨਮਾਨਿਤ ਕੀਤਾ ਗਿਆ।  ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬੱਚਿਆ ਦੇ ਮੁਕਾਬਲੇ 2