ਨਵੀਂ ਦਿੱਲੀ : ਆਲਮੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ `ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਕੌਮੀ ਰਾਜਧਾਨੀ ਦਿੱਲੀ `ਚ ਪੈਟਰੋਲ 40 ਪੈਸੇ ਦੀ ਗਿਰਾਵਟ ਨਾਲ 11 ਮਹੀਨਿਆਂ ਦੇ ਹੇਠਲੇ ਪੱਧਰ ਅਤੇ ਡੀਜ਼ਲ 41 ਪੈਸੇ ਦੀ ਗਿਰਾਵਟ ਨਾਲ ਸਾਢੇ 7 ਮਹੀਨਿਆਂ ਦੇ ਹੇਠਲੇ ਪੱਧਰ `ਤੇ ਆ ਗਿਆ ਹੈ।
ਦਿੱਲੀ `ਚ ਪੈਟਰੋਲ ਦੀ ਕੀਮਤ 70.92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 65.55 ਰੁਪਏ ਪ੍ਰਤੀ ਲੀਟਰ ਹੈ। ਜੇਕਰ ਪੈਟਰੋਲ-ਡੀਜਲ ਦੀਆਂ ਇਨ੍ਹਾਂ ਕੀਮਤਾਂ ਦੀ ਤੁਲਨਾ ਇਸ ਸਾਲ ਦੀ 4 ਅਕਤੂਬਰ ਦੇ ਰਿਕਾਰਡ ਨਾਲ ਕੀਤੀ ਜਾਵੇ ਤਾਂ ਪੈਟਰੋਲ ਦੀ ਕੀਮਤ `ਚ 13.02 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ।