ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਦੇ ਹੋਮ ਅਫ਼ੇਅਰ ਡਿਪਾਰਟਮੈਂਟ ਵਲੋਂ ਸੈਂਟਰਲ ਗੌਰਮਿੰਟ ਆਫ਼ਿਸ ਵਿਖੇ ਕਰਵਾਏ ਗਏ ਪੁਰਸਕਾਰ ਸਮਾਰੋਹ ਵਿਚ ਅਮਰਜੀਤ ਸਿੰਘ ਸਿੱਧੂ ਨੂੰ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਸੈਕਟਰੀ ਕਮੈਨਡੇਂਸ਼ਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੈਕਟਰੀ ਹੋਮ ਅਫ਼ੇਅਰ ਡਿਪਾਰਟਮੈਂਟ ਮਿ: ਲਾਊ ਕੌਾਗ ਵਾ ਤੋਂ ਇਲਾਵਾ ਹਾਂਗਕਾਂਗ ਸਰਕਾਰ ਦੇ ਉੱਚ ਅਧਿਕਾਰੀ ਮੌਜੂਦ ਸਨ | ਹਾਂਗਕਾਂਗ ਦੇ ਕਲਾ, ਸਿੱਖਿਆ, ਸਮਾਜ ਸੇਵਾ, ਵਪਾਰ ਅਤੇ ਘੱਟ ਗਿਣਤੀਆਂ ਦੀ ਭਲਾਈ ਸਮੇਤ ਬਹੁਤ ਸਾਰੇ ਖੇਤਰਾਂ ਵਿਚ ਉੱਚ ਕੋਟੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਕਰੀਬ 400 ਵਿਅਕਤੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ ਭਾਰਤੀ ਭਾਈਚਾਰੇ ਵਲੋਂ ਸਿੱਧੂ ਇਕੱਲੇ ਦਸਤਾਰਧਾਰੀ ਹਨ | ਹਾਂਗਕਾਂਗ ਦੇ ਜੇਲ੍ਹ ਵਿਭਾਗ ਵਿਚੋਂ ਪਿ੍ੰਸੀਪਲ ਅਫ਼ਸਰ ਦੇ ਆਹੁਦੇ ਤੋਂ ਰਿਟਾਇਰ 69 ਸਾਲਾ ਸਿੱਧੂ ਲਗਾਤਾਰ ਕਰੀਬ 7 ਸਾਲਾ ਤੋਂ ਹੋਮ ਅਫ਼ੇਅਰ ਡਿਪਾਰਟਮੈਂਟ ਹਾਂਗਕਾਂਗ ਦੀ ਵਾਨ ਚਾਈ ਕਮੇਟੀ ਦੇ ਮੈਂਬਰ ਹਨ ਅਤੇ ਮੈਰਾਥਨ ਦੌੜਾਂ ਸਮੇਤ ਬਹੁਤ ਸਾਰੀਆਂ ਕਮਿਊਨਿਟੀ ਵਾਕ ਅਤੇ ਸਮਾਜ ਭਲਾਈ ਕਾਰਜਾਂ ਵਿਚ ਸ਼ਮੂਲੀਅਤ ਰੱਖਦੇ ਹਨ | ਸਿੱਧੂ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਸਾਹਿਬ ‘ਖ਼ਾਲਸਾ ਦਿਵਾਨ’ ਦੇ ਪ੍ਰਬੰਧਕ ਅਤੇ ਹੋਰ ਕਮੇਟੀਆਂ ਵਿਚ ਵੀ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ |