25 ਸਾਲਾਂ `ਚ ਮੰਗਲ `ਤੇ ਹੋਵੇਗਾ ਇਨਸਾਨ:ਨਾਸਾ

0
444

ਅਮਰੀਕੀ ਸਪੇਸ ਏਜੰਸੀ ਨਾਸਾ ਦਾ ਮੰਨਣਾ ਹੈ ਕਿ ਉਹ ਆਉਣ ਵਾਲੇ 25 ਸਾਲਾਂ `ਚ ਇਨਸਾਨਾਂ ਨੂੰ ਮੰਗਲ ਗ੍ਰਹਿ `ਤੇ ਵਸਾ ਸਕਦਾ ਹੈ। ਅਜੇ ਤੱਕ ਮੰਗਲ `ਤੇ ਇਨਸਾਨ ਦੇ ਰਹਿਣ ਦੀ ਵੱਡੀ ਚੁਣੌਤੀ ਵਾਤਾਵਰਣ ਹੈ। ਨਾਸਾ ਦੇ ਸਾਬਕਾ ੲਸਟ੍ਰੋਨਾਟ ਟਾਮ ਜੋਨਸ ਨੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕੱਢਣ ਲਈ ਅਜੇ ਤੱਕ ਜੋ ਬਜਟ ਨਾਸਾ ਕੋਲ ਹੈ ਜਾਂ ਇਸ ਤੋਂ ਥੋੜ੍ਹਾ ਵਧੇ ਹੋਏ ਬਜਟ ਨਾਲ ਵੀ ਮੰਗਲ ਗ੍ਰਹਿ `ਤੇ ਰਹਿਣ ਲਈ 25 ਸਾਲ ਲਗ ਜਾਣਗੇ।

ਅਜੇ ਤੱਕ ਰਾਕੇਟ ਟੈਕਨਾਲੋਜੀ ਅਨੁਸਾਰ ਮੰਗਲ ਤੱਕ ਪਹੁੰਚਣ `ਚ ਕਰੀਬ ਨੌ ਮਹੀਨੇ ਲਗ ਜਾਂਦੇ ਹਨ। ਇੰਨੇ ਲੰਬੇ ਸਮੇਂ ਤੱਕ ਜ਼ੀਰੋ ਗ੍ਰੈਵਿਟੀ ਦੇ ਰਹਿਣ ਕਾਰਨ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੀਰੋ ਗ੍ਰੈਵਿਟੀ ਕਾਰਨ ਹੱਡੀਆਂ ਦੀ ਕੈਲਸ਼ੀਅਮ ਘੁੱਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਮੰਗਲ ਗ੍ਰਹਿ ਦਾ ਗ੍ਰੈਵਿਟੇਸ਼ਨ ਧਰਤੀ ਦੀ ਤੁਲਨਾ `ਚ ਇਕ ਤਿਹਾਈ ਹੈ। ਵਿਗਿਆਨੀ ਇਸ ਸਮੱਸਿਆ ਨਾਲ ਨਿਪਟਣ ਦਾ ਰਸਤਾ ਲਭ ਰਹੇ ਹਨ। ਇਸਦਾ ਇਕ ਤਰੀਕਾ ਇਹ ਹੈ ਕਿ ਮੰਗਲ ਤੱਕ ਪਹੁੰਚਣ ਦੇ ਸਮੇਂ ਨੂੰ ਘੱਟ ਕੀਤਾ ਜਾਵੇ।
ਇਸ ਤੋਂ ਇਲਾਵਾ ਇਹ ਵੀ ਖੋਜ਼ ਕੀਤੀ ਜਾ ਰਹੀ ਹੈ ਕਿ ਕਿਵੇਂ ਕਾਸਿਮਕ ਰੇਡੀਏਸ਼ਨ ਅਤੇ ਸੌਰ ਲਪਟਾਂ ਤੋਂ ਬਚਿਆ ਜਾ ਸਕੇ।