ਹਾਂਗਕਾਂਗ (ਪਚਬ): ਬੀਤੇ ਐਤਵਾਰ ਨੂੰ ਆਏ ਸਮੰਦਰੀ ਤੂਫਾਨ ਦੇ ਨੁਕਸਾਨ ਦਾ ਪਤਾ ਲੱਗ ਰਿਹਾ ਹੈ। ਇਸ ਸਬੰਧੀ ਤਾਜ਼ਾ ਜਾਣਕਾਰੀ ਇਹ ਹੈ ਕਿ ਸਾਈ ਕੁੰਗ ਸਥਿਤ ਸੀਰਵੇਜ਼ ਪਲਾਟ ਵਿਚ ਹੋਈ ਭੰਨ ਤੋੜ ਕਾਰਨ ਇਸ ਦਾ ਪਾਣੀ ਸਮੰਦਰ ਵਿਚ ਜਾ ਰਿਹਾ ਹੈ। ਇਸ ਸਬੰਧੀ ਆਮ ਜਨਤਾ ਨੂੰ ਸਮੰਦਰ ਵਿਚ ਜਾਣ ਤੋ ਮਨਾ ਕੀਤਾ ਗਿਆ ਹੈ। ਸਾਈ ਕੁੰਗ ਤੋਂ ਇਲਾਵਾ ਹਾਂਗਕਾਂਗ ਦੇ ਦੱਖਣ ਵਾਲੇ ਪਾਸੇ ਵੀ ਸੀਵਰੇਜ਼ ਦਾ ਪਾਣੀ ਲੀਕ ਹੋ ਰਿਹਾ ਹੈ। ਇਸ ਲਈ ਡੀਪਵਾਟਰ ਬੇ, ਸਾਈਕੋ ਤੇ ਕਾਈਕੁੰਗ ਨੇੜੈ ਦੀਆਂ ਬੀਚਾਂ ਨੂੰ ਬੰਦ ਕੀਤਾ ਗਿਆ ਹੈ। ਇਸ ਸਬੰਧੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੰਮ ਦੇ ਮੁਰੰਮਤ ਲਈ ਕਈ ਮਹੀਨੇ ਦਾ ਸਮਾਂ ਲੱਗੇ ਕਿਉ ਜੋ ਮੁਰੰਮਤ ਕਈ ਕੁਝ ਸਮਾਨ ਹੋਰ ਦੇਸ਼ਾ ਤੋ ਲਿਆਦਾ ਜਾਣਾ ਹੈ।