ਬਰਾਕ ਓਬਾਮਾ ਨੂੰ ਡੀਜ਼ਨੀਲੈਂਡ ਤੋਂ ਕਿਸ ਕਾਰਨ ਕੱਢਿਆ ਸੀ ਬਾਹਰ?

0
311

ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਤ ਓਬਾਮਾ ਦੁਨੀਆ ਭਰ ‘ਚ ਮਸ਼ਹੂਰ ਹਨ। ਅਮਰੀਕੀ ਰਾਸ਼ਟਰਪਤੀ ਰਹਿੰਦੇ ਹੋਏ ਉਨ੍ਹਾਂ ਦੇ ਕਾਰਜਾਂ ਕਾਰਨ ਉਨ੍ਹਾਂ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ ਵੀ ਮਿਲ ਚੁੱਕਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਓਬਾਮਾ ਨੂੰ ਇਕ ਵਾਰ ਸਮੋਕਿੰਗ ਕਾਰਨ ਸਾਰਿਆਂ ਸਾਹਮਣੇ ਡੀਜ਼ਨੀਲੈਂਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਕ ਪ੍ਰੋਗਰਾਮ’ਚ ਬੋਲਦੇ ਹੋਏ ਓਬਾਮਾ ਨੇ ਖੁਦ ਇਹ ਗੱਲਾਂ ਸਾਂਝੀਆਂ ਕੀਤੀਆਂ।
ਮੀਡੀਆ ਰਿਪੋਰਟ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 8 ਸਤੰਬਰ ਨੂੰ ਕੈਲੀਫੋਰਨੀਆ ਦੇ ਐਨਾਹਿਮ ‘ਚ ਇਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਪ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ 7 ਉਮੀਦਵਾਰਾਂ ਦੇ ਪ੍ਰਚਾਰ ਲਈ ਇਹ ਰੈਲੀ ਬੁਲਾਈ ਗਈ ਸੀ। ਇਸ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਨੇ ਆਪਣੇ ਕਾਲਜ ਦੇ ਦਿਨਾਂ ਦੇ ਯਾਦ ਸਾਂਝੀ ਕੀਤੀ।
ਓਬਾਮਾ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਵੇਂ ਉਨ੍ਹਾਂ ਨੂੰ ਇਕ ਵਾਰ ਡੀਜ਼ਨੀਲੈਂਡ ਤੋਂ ਕੱਢ ਦਿੱਤਾ ਗਿਆ ਸੀ। ਓਬਾਮਾ ਨੇ ਆਖਿਆ ਕਿ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਮੈਂ ਕਾਲਜ ‘ਚ ਸੀ। ਮੈਂ ਦੋਸਤਾਂ ਦੇ ਨਾਲ ਇਕ ਕੰਸਰਟ ‘ਚ ਸ਼ਾਮਲ ਹੋਣ ਡੀਜ਼ਨੀਲੈਂਡ ਗਿਆ ਸੀ। ਕੰਸਰਟ ਖਤਮ ਹੋਣ ਤੋਂ ਬਾਅਦ ਅਸੀਂ ਡੀਜ਼ਨੀਲੈਂਡ ਘੁੰਮ ਰਹੇ ਸੀ। ਗੰਡੋਲਾ ‘ਤੇ ਰਾਇਡਿੰਗ ਦੌਰਾਨ ਮੈਂ ਸਿਗਰੇਟ ਪੀ ਰਿਹਾ ਸੀ। ਮੇਰੇ ਹੱਥ ‘ਚ ਸਿਗਰੇਟ ਦੇਖ ਕੇ ਗਾਰਡ ਨੇ ਮੈਨੂੰ ਉਥੋਂ ਬਾਹਰ ਜਾਣ ਲਈ ਕਹਿ ਦਿੱਤਾ।
ਬਰਾਕ ਓਬਾਮਾ ਨੇ ਦੱਸਿਆ ਕਿ ਇਸ ਦੌਰਾਨ 2 ਪੁਲਸ ਵਾਲੇ ਵੀ ਉਥੇ ਮੌਜੂਦ ਆ ਗਏ ਸਨ। ਉਨ੍ਹਾਂ ਦੱਸਿਆ ਕਿ ਇਥੇ ਸਮੋਕਿੰਗ ਕਰਨ ਦੀ ਇਜਾਜ਼ਤ ਨਹੀਂ ਸੀ। ਦੋਹਾਂ ਪੁਲਸ ਵਾਲਿਆਂ ਨੇ ਮੈਨੂੰ ਅਤੇ ਮੇਰੇ ਦੋਸਤ ਨੂੰ ਤੁਰੰਤ ਡੀਜ਼ਨੀਲੈਂਡ ਤੋਂ ਜਾਣ ਲਈ ਵੀ ਕਹਿ ਦਿੱਤਾ। ਹਾਲਾਂਕਿ ਪੁਲਸ ਵਾਲਿਆਂ ਨੇ ਇਹ ਵੀ ਕਿਹਾ ਕਿ ਅਗਲੀ ਵਾਰ ਜੇਕਰ ਅਸੀਂ ਬਿਨਾਂ ਸਮੋਕਿੰਗ ਕਰਦੇ ਹੋਏ ਆਏ ਤਾਂ ਸਾਨੂੰ ਰੋਕਿਆ ਨਹੀਂ ਜਾਵੇਗਾ।