ਸਾਵਧਾਨ, ਜੇਕਰ AnyDesk ਐਪ ਕੀਤੀ ਇੰਸਟਾਲ ਤਾਂ ਉੱਡ ਜਾਣਗੇ ਬੈਂਕ ਖਾਤੇ ‘ਚੋਂ ਸਾਰੇ ਪੈਸੇ

0
627

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਅਜਿਹੇ ਐਪ ਤੋਂ ਧਿਆਨ ਰੱਖਣ ਲਈ ਕਿਹਾ ਗਿਆ ਹੈ ਜਿਸ ਨਾਲ ਆਨਲਾਈਨ ਫਰਾਡ ਕੀਤੇ ਜਾ ਸਕਦੇ ਹਨ। ਆਰਬੀਆਈ ਨੇ ਕਿਹਾ ਹੈ ਕਿ ਧੋਖਾ ਕਰਨ ਵਾਲੇ ਲੋਕ ਐਪ ਨੂੰ ਇੰਸਟਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ, ਇਸ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ।

‘ਐਨੀਡੈਸਕ’ ਅਜਿਹੀ ਹੀ ਐਪਲੀਕੇਸ਼ਨ ਹੈ, ਜਿਸ ਦੀ ਮਦਦ ਨਾਲ ਆਨਲਾਈਨ ਠੱਗੀ ਕੀਤੀ ਜਾ ਸਕਦੀ ਹੈ। ਆਰਬੀਆਈ ਨੇ ਜਾਰੀ ਕੀਤੀ ਐਡਵਾਇਜ਼ਰੀ ਵਿੱਚ ਕਿਹਾ ਹੈ ਕਿ ਇਹ ਐਪ ਮੋਬਾਈਲ ਵਿੱਚ ਇੰਸਟਾਲ ਹੁੰਦਿਆਂ ਹੀ ਬੈਂਕ ਖਾਤੇ ਦੇ ਵੇਰਵੇ ਇਕੱਠੇ ਕਰ ਲੈਂਦਾ ਹੈ ਅਤੇ ਇਸ ਮਗਰੋਂ ਖਾਤੇ ਵਿੱਚੋਂ ਪੈਸੇ ਗਾਇਬ ਹੋ ਸਕਦੇ ਹਨ।

ਇਹ ਐਪ ਮੋਬਾਈਲ ਵਿੱਚ ਲਗਾਤਾਰ ਪ੍ਰਾਈਵੇਸੀ ਦੀ ਪਰਮਿਸ਼ਨ ਮੰਗਦੇ ਰਹਿੰਦੇ ਹਨ, ਇੱਕ ਵਾਰ ਆਗਿਆ ਮਿਲਣ ‘ਤੇ ਐਪ ਪੂਰੇ ਫ਼ੋਨ ਦਾ ਕੰਟ੍ਰੋਲ ਹਾਸਲ ਕਰ ਲੈਂਦਾ ਹੈ। ਪੈਸੇ ਕਢਵਾਉਣ ਲਈ ਆਨਲਾਈਨ ਠੱਗ ਲੋਕਾਂ ਨੂੰ ਫ਼ੋਨ ਕਰ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਦੇ ਹਨ ਅਤੇ ਤੁਹਾਡਾ ਕਾਰਜ ਬਲਾਕ ਹੋ ਜਾਵੇਗਾ ਕਹਿ ਕੇ ਡਰਾ ਕੇ ਤੁਹਾਡੇ ਵੇਰਵੇ ਲੈ ਲੈਂਦੇ ਹਨ।