ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਡਾ. ਆਰਿਫ਼ ਅਲਵੀ

0
152

ਲਾਹੌਰ—ਪਾਕਿਸਤਾਨ ‘ਚ ਮੰਗਲਵਾਰ ਨੂੰ 13ਵੇਂ ਰਾਸ਼ਟਰਪਤੀ ਦੀ ਚੋਣ ਹੋਈ । ਇਸ ਚੋਣ ‘ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਨੇ ਜਿੱਤ ਹਾਸਲ ਕੀਤੀ। ਡਾ. ਆਰਿਫ਼ ਅਲਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ‘ਚੋਂ ਇੱਕ ਹਨ । ਡਾ. ਆਰਿਫ਼ ਅਲਵੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜ਼ਾਜ਼ ਅਹਿਸਾਨ ਤੇ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਉਮੀਦਵਾਰ ਫ਼ਜ਼ਲ ਉਰ ਰਹਿਮਾਨ ਨੂੰ ਹਰਾਇਆ। ਇੰਝ ਉਹ ਤਿਕੋਨੇ ਮੁਕਾਬਲੇ ‘ਚ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ।