ਪਤੀ-ਪਤਨੀ ਦੇ ਝਗੜੇ ਕਾਰਨ ਐਮਰਜੈਸੀ ਲੈਡਿੰਗ

0
504

ਚੇਨਈ: ਦੋਹਾ ਤੋ ਬਾਲੀ ਜਾ ਰਹੇ ਕਤਰ ਏਅਰਵੇਜ ਦੇ ਜਹਾਜ ਨੂੰ ਹਗਾਮੀ ਹਾਲਤ ਵਿਚ ਚੇਨਈ ਹਵਾਈ ਅੱਡੇ ਤੇ ਉਤਰਨਾ ਪਿਆ। ਇਸ ਦਾ ਕਾਰਨ ਕੋਈ ਮਸ਼ੀਨੀ ਨੁਕਸ ਜਾ ਅੱਤਵਾਦ ਨਹੀ ਸਗੋ ਪਤੀ-ਪਤਨੀ ਦਾ ਆਪਸੀ ਝਗੜਾ ਸੀ। ਹੋਇਆ ਇੰਝ ਕਿ ਇਹ ਇਰਾਨੀ ਜੋੜਾ ਛੁੱਟਿਆ ਬਿਤਾਉਣ ਲਈ ਬਾਲੀ ਜਾ ਰਿਹਾ ਸੀ। ਪਤੀ ਦੀ ਅੱਖ ਲੱਗ ਗਈ ਤੇ ਪਤਨੀ ਨੇ ਉਸ ਦਾ ਫੋਨ ਦੇਖਣਾ ਸੁਰੂ ਕਰ ਦਿਤਾ। ਉਸ ਨੂੰ ਉਸ ਵੇਲੇ ਸੱਤੇ ਕੱਪੜੀ ਅੱਗ ਲਗ ਗਈ ਜਦ ਉਸ ਨੇ ਤਸਵੀਰਾਂ ਵਿਚ ਦੇਖਿਆ ਕਿ ਉਸ ਦਾ ਪਤੀ ਕਿਸੇ ਹੋਰ ਨਾਲ ਪਿਆਰ ਦੀਆਂ ਪੀਘਾਂ ਝੂਟ ਰਿਹਾ ਹੈ। ਇਸ ਤੇ ਉਹ ਔਰਤ ਗੁਸੇ ਵਿਚ ਆ ਗਈ ਤੇ ੳਸ ਨੇ ਆਪਣੇ ਪਤੀ ਨੂੰ ਮਾਰਨਾ ਕੁਟਣਾ ਸੁਰੂ ਕਰ ਦਿਤਾ। ਹਲਾਤ ਨੂੰ ਦੇਖਦੇ ਹੋਏ ਪਾਇਲਟ ਨੇ ਹਵਾਈ ਜਹਾਜ ਨੂੰ ਚੈਨਈ ਹਵਾਈ ਅੱਡੇ ਤੇ ਹਗਾਮੀ ਹਲਾਤ ਵਿਚ ਉਤਾਰ ਦਿਤਾ। ਇਥੇ ਇਸ ਜੋੜੇ ਨੂੰ ਉਨਾਂ ਦੇ ਬੱਚੇ ਸਮੇਤ ਉਤਾਰ ਦਿਤਾ ਗਿਆ ਤੇ ਜਹਾਜ ਆਪਣੀ ਮੰਜਿਲ ਵੱਲ ੳੁੱਡ ਗਿਆ।ਬਾਅਦ ਵਿਚ ਇਸ ਜੌੜੇ ਨੂੰ ਵੀ ਕੁਆਲਾਲੰਪੁਰ ਦੀ ੳਡਾਨ ਤੇ ਵਿਦਾ ਕਰ ਦਿਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪਤੀ ਨੇ ਅਪਣੇ ਫੋਨ ਤੇ ਆਪਣੇ ਅਗੂੰਠੇ ਵਾਲ ਲੌਕ ਲਾਇਆ ਹੋਇਆ ਸੀ ਤੇ ਜਦ ਉਹ ਸੁਤਾ ਪਿਆ ਸੀ ਤਾ ਪਤਨੀ ਦੇ ੳਸ ਦਾ ਅਗੂੰਠਾ ਵਰਤ ਕੇ ਫੋਨ ਖੋਲ ਲਿਆ ਤੇ ਉਸ ਦਾ ਭੇਦ ਖੁੱਲ ਗਿਆ।