ਅੰਮ੍ਰਿਤਸਰ ਤੋਂ ਗੋਆ ਤੇ ਬੈਂਕਾਕ ਲਈ ਸਿੱਧੀ ਉਡਾਨ 6 ਨਵੰਬਰ ਤੋਂ

0
352

ਅੰਮ੍ਰਿਤਸਰ  : ਗੋਆ ਅਤੇ ਬੈਂਕਾਕ ਜਾਣ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਫਲਾਈਟ ਲਈ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਣਕਾਰੀ ਮੁਤਾਬਕ ਸਪਾਈਸ ਜੈੱਟ ਏਅਰ ਲਾਈਨ ਆਪਣੀ ਹਵਾਈ ਸੇਵਾਵਾਂ 6 ਨਵੰਬਰ ਤੋਂ ਵਾਧਾ ਕਰਨ ਜਾ ਰਹੀ ਹੈ, ਜਿਸ ਦੇ ਚੱਲਦੇ ਦੋ ਨਵੀਂਆਂ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਬੈਂਕਾਕ ਅਤੇ ਗੋਆ ਲਈ ਡਾਇਰੈਕਟਰ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਬੂਕਿੰਗ ਵੀ ਸ਼ੁਰੂ ਹੋ ਗਈ ਹੈ।
ਬੈਂਕਾਕ ਲਈ ਫਲਾਈਟ ਦਾ ਸਮਾਂ
ਜਾਣਕਾਰੀ ਮੁਤਾਬਕ ਬੈਂਕਾਕ ਜਾਣ ਵਾਲੇ ਯਾਤਰੀਆਂ ਲਈ ਇਹ ਫਲਾਈਟ ਰੋਜ਼ਾਨਾ ਸਵੇਰੇ ਚਾਰ ਵਜੇ ਉਡਾਨ ਭਰੇਗੀ ਅਤੇ 1.10 ‘ਤੇ ਇਹ ਬੈਂਕਾਕ ਪਹੁੰਚੇਗੀ। ਉਥੇ ਹੀ ਦੂਜੇ ਪਾਸੇ 11 ਵਜੇ ਬੈਂਕਾਕ ਤੋਂ ਫਲਾਈਟ ਦੀ ਵਾਪਸੀ ਹੋਵੇਗੀ। ਇਸ ਫਲਾਈਟ ਦੀ ਟਿਕਟ 17,999 ਰੁਪਏ ਹੋਵੇਗੀ।

ਗੋਆ ਲਈ ਟਿਕਟ ਤੇ ਸਮਾਂ
ਗੋਆ ਲਈ ਅੰਮ੍ਰਿਤਸਰ ਤੋਂ ਫਲਾਈਟ ਸ਼ਾਮ 6.40 ‘ਤੇ ਟੇਕ ਆਫ ਕਰੇਗੀ ਅਤੇ ਰਾਤ 9.10 ‘ਤੇ ਗੋਆ ‘ਚ ਲੈਂਡ ਕਰੇਗੀ। ਇਸ ਤੋਂ ਬਾਅਦ ਰਾਤ 9.40 ‘ਤੇ ਉਡਾਨ ਭਰੇਗੀ ਅਤੇ 12.45 ‘ਤੇ ਇਹ ਫਿਰ ਤੋਂ ਅੰਮ੍ਰਿਤਸਰ ਪਹੁੰਚੇਗੀ। ਇਸ ਟਿਕਟ ਦੀ ਕੀਮਤ ਲਗਭਗ 11000 ਰੁਪਏ ਹੋਵੇਗੀ।