ਨਵੀਂ ਦਿੱਲੀ—ਨੋਟਬੰਦੀ ਦੇ ਬਾਅਦ ਬਾਜ਼ਾਰ ‘ਚ ਆਏ 500 ਅਤੇ 2000 ਰੁਪਏ ਦੇ ਨਵੇਂ ਨੋਟ ਦੀ ਨਕਲ ਤਿਆਰ ਨਹੀਂ ਹੋ ਪਾਉਣ ਦਾ ਸਰਕਾਰ ਦਾ ਦਾਅਵਾ ਫਲਾਪ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2016-17 ਦੇ ਮੁਕਾਬਲੇ 2017-18 ‘ਚ 500 ਅਤੇ 2000 ਦੇ ਨਕਲੀ ਨੋਟਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।
ਵਧ ਮਾਤਰਾ ‘ਚ ਫੜੇ ਗਏ ਨਕਲੀ ਨੋਟ
ਬੈਂਕ ਨੇ ਪੰਜ ਸੌ ਕੇ 9,892 ਨਕਲੀ ਨੋਟ ਵੀ ਫੜੇ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਦੋ ਹਜ਼ਾਰ ਦੇ ਨਕਲੀ ਨੋਟਾਂ ‘ਚ ਵੀ ਵਾਧਾ ਹੋਇਆ ਹੈ। ਸਾਲ 2016-17 ‘ਚੋਂ ਸਿਰਫ 638 ਨਕਲੀ ਨੋਟ ਫੜੇ ਗਏ ਸਨ ਜਦਕਿ 2017-18 ‘ਚ ਇਸ ਦੀ ਗਿਣਤੀ ਵਧ ਕੇ 17,929 ਹੋ ਗਈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ 2017-18 ‘ਚ 2 ਰੁਪਏ ਦਾ ਵੀ 1 ਨਕਲੀ ਨੋਟ ਫੜਿਆ ਗਿਆ ਹੈ। ਉੱਧਰ 10 ਰੁਪਏ ਦੇ 287 ਨਕਲੀ ਨੋਟ ਫੜੇ ਗਏ। ਸਾਲ 2017-18 ‘ਚ 1 ਰੁਪਏ ਦੇ ਵੀ 4 ਨਕਲੀ ਨੋਟ ਫੜੇ ਗਏ।
50 ਰੁਪਏ ਦੇ ਨਕਲੀ ਨੋਟਾਂ ‘ਚ 154 ਫੀਸਦੀ ਵਾਧਾ
ਵਿੱਤੀ ਸਾਲ 2016-17 ਦੇ ਮੁਕਾਬਲੇ 2017-18 ‘ਚੋਂ ਸੌ ਰੁਪਏ ਦੀ ਨਕਲੀ ਕਰੰਸੀ ‘ਚ 35 ਫੀਸਦੀ ਅਤੇ 50 ਰੁਪਏ ਦੀ ਨਕਲੀ ਕਰੰਸੀ ‘ਚ 154.3 ਫੀਸਦੀ ਦਾ ਜ਼ਬਰਦਸਤ ਵਾਧਾ ਹੋਇਆ ਹੈ। ਦੱਸ ਦੇਈਏ ਕਿ 50 ਰੁਪਏ ਦਾ ਵੀ ਨਵਾਂ ਨੋਟ ਜਾਰੀ ਕੀਤਾ ਗਿਆ ਹੈ ਪਰ ਪੁਰਾਣੇ ਨੋਟ ਨੂੰ ਬੰਦ ਨਹੀਂ ਕੀਤਾ ਗਿਆ ਸੀ।