ਨਵੀਂ ਦਿੱਲੀ : ਭਾਰਤ ਅਤੇ ਚੀਨ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਹੋਏ ਗਤੀਰੋਧ ਦੇ ਰਹਿੰਦੇ ਮੁੱਦਿਆਂ ਨੂੰ ਜਲਦੀ ਹੱਲ ਕਰਨ ਲਈ ਸਹਿਮਤ ਹੋ ਗਏ। ਇਹ ਜਾਣਕਾਰੀ ਦੋਹਾਂ ਧਿਰਾਂ ਵੱਲੋਂ ਦੋ ਦਿਨਾ ਫੌਜੀ ਵਾਰਤਾ ਖ਼ਤਮ ਹੋਣ ਤੋਂ ਇਕ ਦਿਨ ਬਾਅਦ ਮੰਗਲਵਾਰ ਨੂੰ ਸਾਂਝੇ ਬਿਆਨ ’ਚ ਦਿੱਤੀ ਗਈ। ਇਸ ਵਿਚ ਕਿਹਾ ਗਿਆ, ‘‘ਦੋਵਾਂ ਪੱਖਾਂ ਨੇ ਪੱਛਮੀ ਸੈਕਟਰ ਵਿਚ ਐੱਲ.ਏ.ਸੀ. ’ਤੇ ਬਕਾਇਆ ਮੁੱਦਿਆਂ ਦੇ ਹੱਲ ’ਤੇ ਸਾਕਾਰਾਤਮਕ, ਰਚਨਾਤਮਕ ਅਤੇ ਡੂੰਘਾਈ ਨਾਲ ਚਰਚਾ ਕੀਤੀ।’’
ਪਹਿਲੀ ਵਾਰ ਸਰਹੱਦੀ ਵਿਵਾਦ ’ਤੇ ਉੱਚ ਪੱਧਰੀ ਫ਼ੌਜੀ ਗੱਲਬਾਤ ਦੋ ਦਿਨ ਤੱਕ ਚੱਲੀ
ਭਾਰਤ-ਚੀਨ ਕੋਰ ਕਮਾਂਡਰ ਪੱਧਰ ਦੀ ਬੈਠਕ ਦੇ 19ਵੇਂ ਦੌਰ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ’ਚ ਪੂਰਬੀ ਲੱਦਾਖ ਦੇ ਬਾਕੀ ਰੁਕੇ ਪੁਆਇੰਟਾਂ ’ਤੇ ਫ਼ੌਜੀਆਂ ਦੀ ਵਾਪਸੀ ਵਿਚ ਕਿਸੇ ਤੁਰੰਤ ਸਫ਼ਲਤਾ ਦਾ ਸੰਕੇਤ ਨਹੀਂ ਮਿਲਿਆ। ਇਹ ਪਹਿਲੀ ਵਾਰ ਸੀ ਕਿ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ’ਤੇ ਉੱਚ ਪੱਧਰੀ ਫੌਜੀ ਵਾਰਤਾ ਦੋ ਦਿਨਾਂ ਤੱਕ ਚੱਲੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਤਕਰੀਬਨ 17 ਘੰਟੇ ਗੱਲਬਾਤ ਹੋਈ। ਇਹ ਗੱਲਬਾਤ 13-14 ਅਗਸਤ ਨੂੰ ਭਾਰਤ ਵਾਲੇ ਪਾਸੇ ਚੁਸ਼ੁਲ-ਮੋਲਡੋ ਸਰਹੱਦੀ ਮੀਟਿੰਗ ਪੁਆਇੰਟ ’ਤੇ ਹੋਈ ਸੀ।