ਨਵੀਂ ਦਿੱਲੀ: ਵਾੱਟਸਐਪ ਨੇ ਆਪਣੇ ਨਵੇਂ ਅਪਡੇਟ ਵਿੱਚ ਗਰੁੱਪ ਵੀਡੀਓ ਕਾਲ ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ ਅਪਡੇਟ ਸਿਰਫ ਬੀਟਾ ਯੂਜ਼ਰਸ ਲਈ ਹੀ ਉਪਲੱਭਧ ਹੈ। WhatsApp ਅਧਿਕਾਰਤ ਫੇਸਬੁੱਕ ਨੇ ਪਿਛਲੇ ਮਹੀਨੇ ਹੀ ਇਸ ਫੀਚਰ ਦਾ ਐਲਾਨ ਕਰ ਦਿੱਤਾ ਸੀ।
ਜੇ ਯੂਜ਼ਰ ਇਸ ਫੀਚਰ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੀਟਾ ਯੂਜ਼ਰ ਬਣਨਾ ਪਏਗਾ। ਹਾਲਾਂਕਿ ਜੇ ਤਹਾਡੇ ਕੋਲ ਬੀਟਾ ਫੀਟਰ ਨਹੀਂ ਹੈ, ਤਾਂ ਵੀ ਤੁਸੀਂ WhatsApp ਵੀਡੀਓ ਕਾਲ ਦਾ ਲਾਹਾ ਲੈ ਸਕਦੇ ਹੋ।
ਇੱਕ ਵੇਲੇ 4 ਲੋਕ ਕਰ ਸਕਦੇ ਗੱਲਬਾਤ:
ਇਸ ਫੀਚਰ ਵਿੱਚ ਜ਼ਿਆਦਾ ਤੋਂ ਜ਼ਿਆਦਾ 4 ਜਣੇ ਵੀਡੀਓ ਕਾਲ ਵਿੱਚ ਜੁੜ ਸਕਦੇ ਹਨ। ਚਾਰ ਜਣੇ ਕਾਲ ਵਿੱਚ ਜੁੜਨ ਤੋਂ ਬਾਅਦ ‘ਐਡ ਮੋਰ ਪਾਰਟੀਸੀਪੈਂਟ’ ਦਾ ਵਿਕਲਪ ਆਪਣੇ ਆਪ ਹਟ ਜਾਏਗਾ ਜਿਸ ਕਰਕੇ ਯੂਜ਼ਰ ਕਾਲ ਵਿੱਚ 4 ਤੋਂ ਵੱਧ ਮੈਂਬਰ ਜੋੜਨ ਤੋਂ ਅਸਮਰਥ ਹੋ ਜਾਏਗਾ।
WABetaInfo ਦੀ ਪੋਸਟ ਮੁਤਾਬਕ ਗਰੁੱਪ ਕਾਲਿੰਗ ਫੀਚਰ ਆਈਓਐਸ ਦੇ v2.18.52 ’ਤੇ ਉਪਲੱਬਧ ਹੈ। ਯਾਦ ਰਹੇ ਕਿ ਇਹ ਫੀਚਰ ਯੂਜ਼ਰਸ ਨੂੰ ਇਨਵੀਟੇਸ਼ਨ ਦੇ ਤੌਰ ’ਤੇ ਨਹੀਂ ਮਿਲੇਗਾ ਬਲਕਿ ਇਹ ਐਂਡਰਾਇਡ ਬੀਟਾ 2.18.145 ਤੇ ਇਸ ਦੇ ਲੇਟੈਸਟ ਵਰਜਨਾਂ ’ਤੇ ਉਪਲੱਭਧ ਹੈ।