ਖਰਾਬ ਮੋਸਮ ਕਾਰਨ ਕਿਸਤੀ ਡੁੱਬੀ, ਮੁਸਾਫਰ ਸੁਰੱਖਤ

0
343

ਹਾਂਗਕਾਂਗ (ਪੰਜਾਬੀ ਚੇਤਨਾ ਬਿਉਰੋ): ਹਾਂਕਗਾਂਗ ਵਿਚ ਬੀਤੇ ਕੱਲ ਮੋਸਮ ਦੀ ਖਰਾਬੀ ਕਾਰਨ ਇਕ ਕਸਤੀ ਡੁੱਬ ਗਈ ਪਰ ਚੰਗੀ ਕਿਸਮਤ ਇਸ ਦੇ ਮੁਸਾਫਰਾਂ ਨੂੰ ਵੇਲੇ ਸਿਰ ਮਿਲੀ ਸਹਾਇਤਾ ਕਾਰਬ ਬਚਾ ਲਿਆ ਗਿਆ। ਇਹ ਕਸਤੀ ਚੁੰਗ ਚਾਓ ਤੋਂ ਸੈਕ ਕੁਆ ਚਾਓ ਨੂੰ ਜਾ ਰਹੀ ਸੀ ਜਿਸ ਵੇਲੇ ਇਹ ਘਟਨਾ ਵਾਪਰੀ। ਘਟਨਾ ਸਮੇ ਇਸ ਵਿਚ ਕੁਲ 15 ਵਿਅਕਤੀ ਸਵਾਰ ਸਨ। ਇਸ ਘਟਨਾ ਦਾ ਕਾਰਨ ਸਮੰਦਰ ਵਿਚ ਉੱਠ ਰਹੀਆਂ ਉੱਚੀਆਂ ਲਹਿਰਾਂ ਦਸਿਆ ਜਾ ਰਿਹਾ ਹੈ ਜਿਸ ਕਾਰਨ ਕਸਤੀ ਵਿਚ ਪਾਣੀ ਭਰ ਗਿਆ ਤੇ ਇਹ ਹੌਲੀ ਹੌਲੀ ਡੁੱਬਣ ਲੱਗੀ। ਠੀਕ ਸਮੇ ਤੇ ਸਟਾਫ ਨੇ ਮਦਦ ਲਈ ਸੁਨੇਹੇ ਭੇਜੇ ਤੇ ਤੁਰੰਤ ਪਹੁੰਚੀ ਸਹਾਇਤਾ ਨੇ ਇਸ ਦੇ ਮੁਸਾਫਰਾਂ ਨੂੰ ਬਚਾ ਲਿਆ।