ਹਾਂਗਕਾਂਗ(ਪਚਬ): ਹਾਂਗਕਾਂਗ(ਪਚਬ): ਸ਼ਰਾਬ ਸਿਹਤ ਦੇ ਲਈ ਖਰਾਬ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਇਸ ਨਾਲ ਜੁੜੇ ਇਕ ਅਧਿਐਨ ‘ਚ ਕੁਝ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਖੋਜਕਾਰਾਂ ਨੇ ਦੱਸਿਆ ਕਿ ਹਰ ਸਾਲ ਸ਼ਰਾਬ ਦੇ ਕਾਰਨ ਕੈਂਸਰ ਤੇ ਦਿਲ ਸਬੰਧੀ ਬਿਮਾਰੀਆਂ ਸਣੇ ਸੜਕ ਹਾਦਸਿਆਂ ‘ਚ ਦੁਨੀਆ ਭਰ ‘ਚ 28 ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਖੋਜਕਾਰਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਥੋੜੀ ਮਾਤਰਾ ‘ਚ ਅਲਕੋਹਲ ਸੇਵਨ ਨਾਲ ਲੋਕਾਂ ਨੂੰ ਸਿਹਤਮੰਦ ਰਹਿਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਸ ਗੱਲ ਦੇ ਵੀ ਸਬੂਤ ਨਹੀਂ ਮਿਲੇ ਹਨ ਕਿ ਸ਼ਰਾਬ ਦਾ ਕਿਸੇ ਤਰ੍ਹਾਂ ਵੀ ਸੇਵਨ ਸਿਹਤਮੰਦ ਰਹਿਣ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਵਿਸਤ੍ਰਿਤ ਰਿਸਰਚ ਦੇ ਮੁਤਾਬਕ ਕਦੀ-ਕਦੀ ਵੀ ਸ਼ਰਾਬ ਪੀਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ। ਲਾਂਸੇਟ ਮੈਡੀਕਲ ਜਰਨਲ ‘ਚ ਛਪੀ ਰਿਪੋਰਟ ਦੇ ਮੁਤਾਬਕ ਸਾਲ 2016 ‘ਚ ਸ਼ਰਾਬ ਦੇ ਕਾਰਨ 28 ਲੱਖ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।
ਅੰਕੜੇ ਦਸਦੇ ਹਨ ਕਿ ਸ਼ਰਾਬ ਪੀਣ ਨਾਲ ਸਭ ਤੋ ਵੱਧ ਮੌਤਾਂ ਚੀਨ ਵਿਚ ਹੁੰਦੀਆਂ ਹਨ(650,822) ਜਦ ਕਿ ਭਾਰਤ ਦਾ ਦੂਜਾ ਨੰਬਰ ਹੈ (289,859)ਤੇ ਰੂਸ ਦਾ ਤੀਜਾ (182,609)