ਰੋਮੀ ਦੀ ਭਾਰਤ ਹਵਾਲਗੀ ਦਾ ਫੈਸਲਾ ਹਾਂਗਕਾਂਗ ਮੁੱਖੀ ਦੇ ਹੱਥ

0
629

ਹਾਂਗਕਾਂਗ(ਪਚਬ): ਹਾਂਗਕਾਂਗ ਈਸਟਰਨ ਕੋਰਟ ਮੈਜਿਸਟਰੇਟ ਪੀਟਰ ਲਾਅ ਤਕ ਸ਼ੁਇਨ ਵਲੋਂ ਨਾਭਾ ਜੇਲ੍ਹ ਕਾਂਡ ਦੇ ਸ਼ੱਕੀ ਮੁੱਖ ਸਾਜਿਸ਼ਕਰਤਾ ਦੀ ਭਾਰਤ ਸਰਕਾਰ ਵਲੋਂ ਹਵਾਲਗੀ ਦੀ ਮੰਗ ਸਬੰਧੀ ਦੋਵਾਂ ਧਿਰਾਂ ਦੀ ਬਹਿਸ ਉਪਰੰਤ 13 ਸਤੰਬਰ ਨੂੰ ਬਚਾਅ ਪੱਖ ਦੀ ਅਪੀਲ ‘ਤੇ ਸੁਣਵਾਈ ਰੱਖੀ ਗਈ ਹੈ | ਭਾਰਤ ਸਰਕਾਰ ਵਲੋਂ ਇੰਟਰਪੋਲ ਰਾਹੀਂ ਹਾਂਗਕਾਂਗ ਵਸਨੀਕ 29 ਸਾਲਾ ਰਮਨਜੀਤ ਰੋਮੀ ਿਖ਼ਲਾਫ਼ ਭਾਰਤ ਵਿਚ ਅੱਤਵਾਦੀ ਕਾਰਵਾਈਆਂ, ਰਾਜਨੀਤਕ ਕਤਲਾਂ ਦੀ ਸਾਜਿਸ਼ ਅਤੇ ਨਾਭਾ ਜੇਲ੍ਹ ਤੋੜਨ ਸਬੰਧੀ ਹਵਾਲਗੀ ਦੀ ਮੰਗ ਕੀਤੀ ਗਈ ਹੈ, ਜਿਸ ‘ਤੇ ਅੱਜ ਅਦਾਲਤ ਵਿਚ ਸਰਕਾਰੀ ਵਕੀਲ ਨੇ ਹਾਂਗਕਾਂਗ ਮੁਖੀ ਕੈਰੀ ਲੈਮ ਦੀ ਸਹਿਮਤੀ ਨੂੰ ਜ਼ਰੂਰੀ ਕਰਾਰ ਦਿੰਦਿਆਂ ਅਦਾਲਤ ਤੋਂ 3 ਹਫ਼ਤੇ ਦੀ ਮੰਗ ਕੀਤੀ ਹੈ |