ਦੂਜੀ ਵਿਸ਼ਵ ਜੰਗ ਦੌਰਾਨ ਗੁਆਚਾ ਬਟੂਆ ਮਿਲਿਆ

0
670

ਨਿਊਯਾਰਕ— ਕੋਈ ਗੁਆਚੀ ਹੋਈ ਚੀਜ਼ ਮਿਲ ਜਾਵੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਪਰ ਜਿਹੜੀ ਗੁਆਚੀ ਚੀਜ਼ ਦੇ ਮਿਲਣ ਦੀ ਉਮੀਦ ਹੀ ਨਾ ਹੋਵੇ ਅਤੇ ਉਹ ਮਿਲ ਜਾਵੇ ਤਾਂ ਫਿਰ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਿੰਦਾ। ਅਮਰੀਕਾ ਦੇ ਜਾਰਜੀਆ ਵਿਖੇ ਰਹਿਣ ਵਾਲੇ ਰਾਏ ਰੋਡਸ ਨਾਲ ਵੀ ਕੁਝ ਇੰਝ ਹੀ ਵਾਪਰਿਆ ਹੈ। 77 ਸਾਲ ਪਹਿਲਾਂ ਉਨ੍ਹਾਂ ਦਾ ਇਕ ਜਿਹੜਾ ਬਟੂਆ ਦੂਜੀ ਵਿਸ਼ਵ ਜੰਗ ਦੌਰਾਨ ਗੁਆਚ ਗਿਆ ਸੀ, ਹੁਣ ਉਨ੍ਹਾਂ ਨੂੰ ਮਿਲ ਗਿਆ ਹੈ। ਬਟੂਏ ਵਿਚ 77 ਸਾਲ ਪੁਰਾਣੇ ਵੱਖ-ਵੱਖ ਦਸਤਾਵੇਜ਼ ਪਏ ਹਨ। ਇਸ ਸਮੇਂ 100 ਸਾਲ ਦੀ ਉਮਰ ਪਾਰ ਕਰ ਚੁੱਕੇ ਰਾਏ ਨੇ ਦੱਸਿਆ ਕਿ ਮੈਂ ਇਲੈਕਟ੍ਰੀਕਲ ਇੰਸਪੈਕਟਰ ਸੀ। ਮੇਰਾ ਕੰਮ ਹਵਾਈ ਜਹਾਜ਼ਾਂ ਦੀ ਜਾਂਚ ਕਰਨਾ ਹੁੰਦਾ ਸੀ। ਦੂਜੀ ਵਿਸ਼ਵ ਜੰਗ ਦੌਰਾਨ ਮੈਂ ਇਕ ਹਵਾਈ ਜਹਾਜ਼ ਵਿਚ ਸਵਾਰ ਸੀ।