ਵਟਸਐਪ ”ਤੇ ਗਾਇਬ ਹੋਇਆ ਇਹ ਆਪਸ਼ਨ

0
491

ਜਲੰਧਰ—ਫੇਕ ਨਿਊਜ਼ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੋਸ਼ਲ ਨੈੱਟਵਰਕ ਸਾਈਟ ਵਟਸਐਪ ਨੇ ਇਕ ਵੱਡਾ ਕਦਮ ਚੁੱਕਿਆ ਹੈ। ਫਰਜ਼ੀ ਤਸਵੀਰਾਂ ਅਤੇ ਖਬਰਾਂ ‘ਤੇ ਲਗਾਮ ਲਗਾਉਣ ਦੀ ਤਿਆਰੀ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਵਟਸਐਪ ਨੇ ਸ਼ੇਅਰ ਕੀਤੇ ਜਾਣ ਵਾਲੇ ਸਾਰੇ ਮੈਸੇਜ, ਵੀਡੀਓ ਅਤੇ ਫੋਟੋ ਨੂੰ ਫਾਰਵਰਡ ਕਰਨ ਲਈ ਇਕ ਲਿਮਿਟ ਤੈਅ ਕੀਤੀ ਸੀ ਅਤੇ ਹੁਣ ਵਟਸਐਪ ਨੇ ‘Copy’ ਦੇ ਆਪਸ਼ਨ ਨੂੰ ਹੀ ਹਟਾ ਦਿੱਤਾ ਹੈ। ਯਾਨੀ ਹੁਣ ਫਾਰਵਰਡ ਕਰਨ ਲਈ ਨਾ ਹੀ ਕੋਈ ਫੋਟੋ ਸਲੈਕਟ ਹੋ ਸਕੇਗੀ ਅਤੇ ਨਾ ਹੀ ਮੈਸੇਜ।

ਪਹਿਲੇ ਵਟਸਐਪ ‘ਚ ਕਿਸੇ ਦਾ ਵੀ ਮੈਸੇਜ ਖੋਲ੍ਹਣ ‘ਤੇ ਹੀ ‘Copy’ ਦਾ ਇਕ ਸਿੰਬਲ ਦਿਖਾਈ ਦਿੰਦਾ ਸੀ ਪਰ ਹੁਣ ਇਹ ਨਹੀਂ ਦਿਖ ਰਿਹਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਵਟਸਐਪ ਨੇ ਇਕ ਫੀਚਰ ਟੈਸਟ ਕੀਤਾ ਸੀ ਜਿਸ ‘ਚ ਜੇਕਰ ਤੁਸੀਂ 5 ਤੋਂ ਜ਼ਿਆਦਾ ਕੋਈ ਮੈਸੇਜ, ਫੋਟੋ ਜਾਂ ਵੀਡੀਓ ਫਾਰਵਰਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਵਟਸਐਪ ਫਾਰਵਰਡ ਬਟਨ ਹਟਾ ਦੇਵੇਗਾ ਪਰ ਹੁਣ ਵਟਸਐਪ ਨੇ ਕਾਪੀ ਬਟਨ ਵੀ ਸ਼ਾਇਦ ਹਟਾ ਦਿੱਤਾ ਹੈ। ਦੱਸਣਯੋਗ ਹੈ ਕਿ ਫਰਜ਼ੀ ਖਬਰਾਂ ਅਤੇ ਸੋਸ਼ਲ ਮੀਡੀਆ ਕਾਰਨ ਦੇਸ਼ ‘ਚ ਕਾਫੀ ਹਿੰਸਾ ਦੇ ਮਾਮਲੇ ਸਾਹਮਣੇ ਆਏ ਹਨ। ਫਰਜ਼ੀ ਖਬਰਾਂ ‘ਤੇ ਠੱਲ ਪਾਉਣ ਲਈ ਦਿੱਲੀ ਦੇ ਇਕ ਸੰਸਥਾਨ ਦੀ ਟੀਮ ਵੀ ਇਕ ਅਜਿਹੀ ਐਪ ਬਣਾਉਣ ‘ਤੇ ਕੰਮ ਕਰ ਰਹੀ ਹੈ ਜੋ ਫਰਜ਼ੀ ਖਬਰਾਂ ਨੂੰ ਆਸਾਨੀ ਨਾਲ ਪਛਾਣ ਲਵੇਗੀ।