ਹੁਣ ਚੁੰਗ ਕੁਆਨ ਓ ਵਿਚ ਮਿਲਿਆ ਪੁਰਾਣਾ ਬੰਬ

0
515

ਹਾਂਗਕਾਂਗ : ਹਾਂਗਕਾਂਗ ਵਿਚ ਵਿਸਵ ਯੁੱਧ ਦੌਰਾਨ ਅਮਰੀਕਾ ਫੌਜ਼ਾ ਵੱਲੋ ਸੁਟੇ ਅਣਚੱਲੇ ਬੰਬ ਮਿਲਣ ਦਾ ਸਿਲਸਿਲਾ ਰੁਕਣ ਦਾ ਨਾ ਨਹੀ ਲੈ ਰਿਹਾ। ਸ਼ੁਕਰਵਾਰ ਸਵੇਰੇ ਜਦ ਕੁਝ ਕਾਮੇ ਇਕ ਥਾਂ ਤੋਂ ਮਿਟੀ ਪੁੱਟ ਰਹੇ ਸਨ ਤਾਂ ਉਨਾਂ ਨੂੰ ਇਹ ਬੰਬ ਵਰਗੀ ਚੀਜ਼ ਦਿਖਾਈ ਦਿਤੀ। ਜਲਦ ਹੀ ਸਾਰਾ ਇਲਾਕਾ ਖਾਲੀ ਕਰਵਾ ਕੇ ਅੱਗ ਬੁਝਾਊ ਕਾਮਿਆ ਅਤੇ ਬੰਬ ਨਿਕਾਰਾ ਕਰਨ ਵਾਲੇ ਕਰਮੀ ਇਸ ਦਾ ਹੱਲ ਲੱਭਣ ਵਿਚ ਲੱਗ ਗਏ ਹਨ। ਇਸ ਵੇਲੇ ਉਸ ਸਥਾਨ ਤੇ 5-6 ਅੱਗ ਬੁਝਾਉਣ ਵਾਲੀਆਂ ਗੱਡੀਆਂ, 10 ਦੇ ਕਰੀਬ ਪੁਲੀਸ ਦੀਆਂ ਗੱਡੀਆਂ ਅਤੇ ਕਈ ਐਮਬੂਲ਼ੈਸ ਮੌਜੂਦ ਹਨ।