ਮੈਂ ਹਰ ਇੱਕ ਨਾਗਰਿਕ ਕੋਲੋ ਮੁਆਫੀ ਮੰਗਦੀ ਹਾਂ:ਹਾਂਗਕਾਂਗ ਮੁੱਖੀ

0
951

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਨੂੰ ਲੈ ਕੇ ਚੱਲ ਰਹੇ ਭਾਰੀ ਵਿਰੋਧ ਤੋਂ ਬਾਅਦ ਹਾਂਗਕਾਂਗ ਮੁੱਖੀ ਕੈਰੀ ਲੈਮ ਅੱਜ ਪਤੱਰਕਾਰਾਂ ਸਾਹਮਣੇ ਆਏ। ਉਨਾਂ ਨੇ ਜੋ ਕੁਝ ਵੀ ਪਿਛਲੇ ਦਿਨਾਂ ਵਿਚ ਹੋਇਆਂ ਉਸ ਲਈ ਹਰ ਇਕ ਨਾਗਰਿਕ ਤੋਂ ਮੁਆਫ ਮੰਗੀ ਤੇ ਦੁਆ ਕੀਤੀ ਇਕ ਇਨਾਂ ਘਟਨਾਵਾਂ ਵਿਚ ਜਖਮੀਂ ਹੋਏ ਵਿਖਾਕਾਰੀ ਤੇ ਪੁਲੀਸ ਕਰਮੀ ਜਲਦ ਤੰਦਰੁਸਤ ਹੋਣ। ਪਿਛਲੇ ਦਿਨ ਜੋ ਕੁਝ ਵੀ ਹੋਇਆ ਉਸ ਸਭ ਦੀ ਜਿਮੇਵਾਰੀ ਮੈ ਆਪਣੇ ਸਿਰ ਲੈਦੀ ਹਾਂ। ਪੱਤਰਕਤਰਾਂ ਵੱਲੋ ਜਦ ਉਨਾਂ ਦੇ ਅਸਤੀਫੇ ਬਾਰੇ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਉਹ ਤੇ ਉਨਾਂ ਦੀ ਟੀਮ ਨੇ ਅਜੇ ਬਹੁਤ ਸਾਰੇ ਕੰਮ ਸਮਾਣ ਲਈ ਕਰਨੇ ਹਨ ਜਿਨਾਂ ਦੀ ਜਿਮੇਵਾਰੀ ਉਨਾਂ ਸਿਰ। ਉਨਾਂ ਨੇ ਬਿੱਲ ਨੂੰ ਪੂਰੀ ਤਰਾਂ ਰੱਦ ਕਰਨ ਦੀ ਮੰਗ ਬਾਰੇ ਕਿਹਾ ਕਿ ਉਨਾਂ ਦੀ ਸਰਕਾਰ ਦਾ ਇਸ ਬਿੱਲ ਨੂੰ ਲੈਜੀਕੋ ਦੇ ਇਸ ਸੈਸ਼ਨ ਵਿੱਚ ਫਿਰ ਲੈ ਕੇ ਆਵੇ ਭਾਵ ਇਸ ਤਰਾਂ ਇਹ ਬਿੱਲ ਆਪਣੇ ਆਪ ਖਤਮ ਹੋ ਜਾਵੇਗਾ। ਬੱਧਵਾਰ ਵਾਰ ਨੂੰ ਹੋਈ ਹਿੰਸਾਂ ਨੂੰ ਦੰਗੇ ਕਹਿਣ ਬਾਰੇ ਉਨਾਂ ਕਿਹਾ ਕਿ ਉਨਾਂ ਇਸ ਮਾਮਾਲੇ ਵਿਚ ਹਾਂਗਕਾਂਗ ਪਲੀਸ ਮੁੱਖ ਿਨਾਲ ਸਹਿਮਤ ਹਨ ਕਿ ਬਹੁ ਗਿਣਤੀ ਵਿਖਾਵਾਕਾਰੀ ਸ਼ਾਤ ਸਨ ਇਸ ਲਈ ਉਨਾਂ ਨੂੰ ਦੰਗਾਕਾਰੀ ਨਹੀ ਕਿਹਾ ਜਾਣਾ ਚਾਹੀਦਾ।