ਕੁਝ ਝੂਠ ਸੱਚ ਤੋਂ ਵੀ ਵਧੀਆ ਲ਼ੱਗਦੇ ਨੇ

0
519

👉ਕੁਝ ਝੂਠ ਸੱਚ ਤੋਂ ਵੀ ਵਧੀਆ ਲ਼ੱਗਦੇ ਨੇ

ਦੋ ਭਰਾ ਇੱਕ ਸ਼ਹਿਰ ਨੋਕਰੀ ਕਰਦਾ ਹੈ ਤੇ ਇੱਕ ਪਿੰਡ ਖੇਤੀ ਕਰਦਾ ਹੈ ।ਸ਼ਹਿਰ ਵਾਲਾ ਭਰਾ ਆਪਣੀ ਦੋ ਕਿਲੇ ਜਮੀਨ ਆਪਣੇ ਛੋਟੇ ਭਰਾ ਨੂੰ ਮਾਮਲੇ ਤੇ ਦਿੰਦਾ ਹੈ 90,000/- ਵਿੱਚ ਇਸ ਵਾਰ ਉਹ ਜਦੋ ਮਾਮਲਾ ਲੈਣ ਲਈ ਪਿੰਡ ਜਾਣ ਲੱਗਾ ਤਾ ਉਸ ਦੀ ਘਰਵਾਲੀ ਕਹਿੰਦੀ ਇਸ ਵਾਰ ਮਾਮਲਾ ਵੱਧ ਲੇ ਕੇ ਆਇਓ ਕਈ ਸਾਲਾ ਤੋ ਉਨਾ ਹੀ ਲਈ ਜਾਦੇ ਹੋ ।ਉਹ ਘਰੋ ਨਿਕਲ ਕੇ ਪਿੰਡ ਜਾਣ ਤੋ ਪਹਿਲਾ ATM ਤੇ ਗਿਆ 5000 ਕਢਾਏ ਤੇ ਪਿੰਡ ਪੱਹੁਚ ਗਿਆ ।ਅਗੋ ਪਿੰਡ ਵਾਲੇ ਭਰਾ ਦੀ ਪਤਨੀ ਆਪਣੇ ਪਤੀ ਨੂੰ ਸਮਝਾ ਰਹੀ ਸੀ ਐਤਕੀ ਤੁਸੀ ਵੀਰ ਜੀ ਨੂੰ 85000 ਹਜ਼ਾਰ ਹੀ ਦਿਉ ਜੀ ਉਹ ਤਾ ਦੋਵੇ ਜੀਅ ਨੋਕਰੀ ਕਰਦੇ ਨੇ ਉਹਨਾ ਨੂੰ ਕੀ ਫਰਕ ਪੈਦਾ ਹੈ ਮੁੰਡੇ ਨੂੰ ਸਾਲ ਹੋ ਗਿਆ ਰੋਲਾ ਪਾਉਦੇ ਨੂੰ ਸਾਈਕਲ ਵਾਸਤੇ ਇਸ ਨੂੰ ਸਾਈਕਲ ਲੈ ਦਿਉ ਤੁਰ ਕੇ ਸਕੂਲ ਜਾਦਾ ਹੈ।ਛੋਟੇ ਭਰਾ ਨੇ 90000 ਰੁਪਏ ਲਿਆਦੇਂ ਆੜਤੀਏ ਤੋ 85000 ਘਰ ਵਾਲੀ ਨੂੰ ਫੜਾ ਦਿੱਤੇ ਤੇ ਕਹਿ ਦਿੱਤਾ ਐਤਕੀ ਬਾਈ ਨੂੰ ਇਨੇ ਹੀ ਦੇਣੇ ਨੇ ਤੇ 5000 ਜੇਬ ਵਿੱਚ ਪਾ ਲਏ ਘਰਵਾਲੀ ਤੋ ਚੋਰੀ ।ਜਦੋ ਵੱਡਾ ਭਰਾ ਆਇਆ ਤਾ ਉਸਨੇ ਉਹ ਸਾਰੇ ਪੈਸੇ ਇਕਠੇ ਕਰ ਜਾਣੀ 90000 ਰੁਪਏ ਉਸ ਨੂੰ ਫੜਾ ਦਿੱਤੇ ਭਰਾ ਕੁਝ ਨਹੀ ਬੋਲੀਆ ਏਨੇ ਨੂੰ ਛੋਟੇ ਭਰਾ ਦਾ ਮੁੰਡਾ ਆ ਕੇ ਕਹਿੰਦਾ ਤਾਇਆ ਜੀ ਤੁਸੀ ਕਹੋ ਇਹ ਮੈਨੂੰ ਸਾਈਕਲ ਨਹੀ ਲੈ ਕੇ ਦਿੰਦੇ ਉਸਦੀ ਮਾਂ ਕਹਿਦੀ ਐਤਕੀ ਲੈ ਦਿਆਗੇ ਤੂੰ ਹੁਣ ਜਾਹ ਤਾਈਆ ਜੀ ਨੂੰ ਤੰਗ ਨਾ ਕਰ। ਵੱਡੇ ਭਰਾ ਨੇ 90000 ਉਹ ਤੇ 5000 ATM ਵਾਲੇ ਟੋਟਲ 95000 ਰੁਪਏ ਮੋਟਰ ਸਾਈਕਲ ਵਿੱਚ ਰੱਖੇ ਤੇ ਸ਼ਹਿਰ ਆ ਗਿਆ ਘਰਵਾਲੀ ਨੇ ਪੁੱਛਿਆ ਕਿੰਨੇ ਦੇ ਦਿੱਤੇ ਕਹਿੰਦਾ 95000 ਦਿੱਤੇ ਨੇ ਵਿਚਾਰੇ ਨੇ 5000 ਮੁੰਡੇ ਨੂੰ ਸਾਈਕਲ ਲੈ ਕੇ ਦੇਣ ਵਾਸਤੇ ਰੱਖੇ ਸਨ ਉਹ ਮੇਰੇ ਕਹਿਣ ਤੇ ਮੈਨੂੰ ਦੇ ਤੇ। ਘਰਵਾਲੀ ਨੇ ਪੈਸੇ ਗਿਣਕੇ ਤਸਲੀ ਕਰ ਲਈ ਤੇ ਅੰਦਰ ਰੱਖ ਦਿੱਤੇ।ਥੋਡੀ ਦੇਰ ਬਾਅਦ ਘਰਵਾਲੀ 5000 ਰੁਪਏ ਲੈ ਕੇ ਆਈ ਕਹਿੰਦੀ ਆਹ ਫੜੋ 5000 ਤੇ ਉਹਦੇ ਮੁੰਡੇ ਨੂੰ ਵਧਿਆ ਸਾਈਕਲ ਲਿਆ ਦਿਉ ਉਹ ਵਿਚਾਰਾ ਤੁਰ ਕੇ ਸਕੂਲ ਜਾਦਾ ਹੋਵੇਗਾ ਗਰਮੀ ਵਿੱਚ ਸਾਡਾ ਵੀ ਤਾ ਕੁਝ ਲਗਦਾ ਉਹ।ਵੱਡੇ ਭਰਾ ਨੇ ਸਾਈਕਲ ਲਿਆ ਕੇ ਛੋਟੇ ਭਰਾ ਨੂੰ ਲਿਜਾਣ ਵਾਸਤੇ ਸ਼ਹਿਰ ਸੱਦ ਲਿਆ ।ਛੋਟਾ ਭਰਾ ਸਾਈਕਲ ਲੈਣ ਆਇਆ ਚਾਰ ਕਿਲੋ ਦੇਸੀ ਘਿਉ ਅਤੇ ਹੋਰ ਕਿੰਨਾ ਸਮਾਨ ਲੈ ਕੇ ਆਇਆ। ਵੱਡੀ ਭਰਜਾਈ ਬਹੁਤ ਖੂਸ਼ ਹੋਈ ਕੁਝ ਸਮਾਨ ਉਹ ਆਪਣੀਆਂ ਸਹੇਲੀਆਂ ਵਾਸਤੇ ਲੈ ਗਈ ਵੀ ਸਾਡੇ ਪਿੰਡੋ ਆਇਆ।ਉਧਰ ਜਦੋ ਛੋਟਾ ਭਰਾ ਸਾਈਕਲ ਲੈ ਕੇ ਪਿੰਡ ਪਹੁੱਚਿਆ ਤਾ ਸਾਰਾ ਟੱਬਰ ਖੂਸ਼ ਮੁੰਡਾ ਆਪਣੇ ਦੋਸਤਾ ਨੂੰ ਦਸਦਾ ਫਿਰੇ ਵੀ ਮੇਰੇ ਤਾਏ ਨੇ ਭੇਜਿਆ ਹੈ। ਉਹਨਾ ਦੋਵੇ ਭਰਾਵਾਂ ਦੇ ਛੋਟੇ ਜੇ ਝੂਠ ਨੇ ਦੋਹਾ ਪਰੀਵਾਰਾ ਵਿੱਚ ਖੂਸ਼ੀ ਲੈ ਆਂਦੀ ।

ਜੇ ਇਦਾ ਦੀ ਇਕ ਮਾਤਰ ਵੀ ਸੋਚ ਅਪਨਾ ਲਈ ਜਾਵੇ ਤਾਂ ਰਿਸ਼ਤੇ ਕਦੇ ਨਾ ਟੁੱਟਣ..
ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਕੱਲ੍ਹ ਕੋਈ ਅਾਪਣੇ ਮਾਂ ਬਾਪ ਨੂੰ ਨਹੀਂ ਸਾਂਭਦਾ.. ਜਿਨੇ ਪਾਲ ਕੇ ਨੌਕਰੀ ਜੋਗਾ ਕਰਤਾ.. ਤੇ ਭਰਾ ਵਿਚਾਰੇ ਨੇ ਕੀ ਦੇਣਾ?

Writer: Unknown

Very nicely written, Copied from Whatsapp.