ਇੰਟਰਨੈਟ ਤੇ ਕੀ ਲੱਭਦੀਆਂ ਹਨ ਕੁੜੀਆਂ?

0
437

ਨਵੀਂ ਦਿੱਲੀ: ਇੰਟਰਨੈਟ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਮੋਬਾਇਲ ‘ਤੇ ਆਸਾਨੀ ਨਾਲ ਇੰਟਰਨੈਟ ਦੀ ਉਪਲਬਧੀ ਤੋਂ ਬਾਅਦ ਕੋਈ ਵੀ ਘਰ ਬੈਠੇ ਬਿਠਾਏ ਜੋ ਚਾਹੇ ਇੰਟਰਨੈਟ ‘ਤੇ ਦੇਖ ਸਕਦਾ ਹੈ। ਅਜਿਹੇ ‘ਚ ਕੁੜੀਆਂ ਇੰਟਰਨੈਟ ‘ਤੇ ਸਭ ਤੋਂ ਵੱਧ ਕੀ ਸਰਚ ਕਰਦੀਆਂ ਹਨ ਆਓ ਤਹਾਨੂੰ ਦੱਸਦੇ ਹਾਂ।

ਇੱਕ ਰਿਪੋਰਟ ਮੁਤਾਬਕ ਕੁੜੀਆਂ ਇੰਟਰਨੈਟ ‘ਤੇ ਸਭ ਤੋਂ ਵੱਧ ਸੁੰਦਰਤਾ ਨਾਲ ਜੁੜੇ ਨੁਸਖੇ ਤੇ ਬਿਊਟੀ ਪ੍ਰੋਡਕਟਸ ਸਰਚ ਕਰਦੀਆਂ ਹਨ।
ਦੂਜੇ ਨੰਬਰ ‘ਤੇ ਉਹ ਮਹਿੰਦੀ ਦੇ ਡਿਜ਼ਾਇਨ ਦੇਖਦੀਆਂ ਹਨ। ਕੁੜੀਆਂ ‘ਚ ਮਹਿੰਦੀ ਦਾ ਬਹੁਤ ਸ਼ੌਕ ਹੁੰਦਾ ਹੈ।

ਸੁੰਦਰ ਦਿਖਣ ਲਈ ਕੁੜੀਆਂ ਆਨਲਾਈਨ ਸ਼ਾਪਿੰਗ ਸਾਈਟਸ ‘ਤੇ ਕੱਪੜਿਆਂ ਦੇ ਡਿਜ਼ਾਇਨ ਤੇ ਨਵੇਂ ਰੁਝਾਨ ਸਰਚ ਕਰਦੀਆਂ ਹਨ।
ਇਸ ਤੋਂ ਜਾਣਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਆਖਿਰ ਕਿਹੋ ਜਿਹਾ ਟਰੈਂਡ ਚੱਲ ਰਿਹਾ ਹੈ।