ਨਵੀਂ ਦਿੱਲੀ: ਹਾਲ ਹੀ ‘ਚ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਵਟਸਐਪ ਨੂੰ ਟੱਕਰ ਦੇਣ ਲਈ ਲਾਂਚ ਕੀਤੀ ਗਈ ਸਵਦੇਸ਼ੀ ਮੈਸੇਜਿੰਗ ਐਪ ‘ਕਿੰਭੋ’ ਅਚਾਨਕ ਗੂਗਲ ਪਲੇਅ ਸਟੋਰ ਤੋਂ ਗਾਇਬ ਹੋ ਗਈ ਹੈ। ਹਾਲਾਕਿ ਬੁੱਧਵਾਰ ਲਾਂਚ ਕੀਤੀ ਗਈ ਇਹ ਐਪ iOS ਐਪ ਸਟੋਰ ‘ਤੇ ਅਜੇ ਵੀ ਉਪਲੱਬਧ ਹੈ।
ਲੋਕਾਂ ਵੱਲੋਂ ਗੂਗਲ ਪਲੇਅ ਸਟੋਰ ‘ਤੇ ਜਾਕੇ ਕਿੰਭੋ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਹੁਣ ਇਹ ਐਪ ਮੌਜੂਦ ਨਹੀਂ ਹੈ।
ਦੂਜੇ ਪਾਸੇ ਸਾਈਬਰ ਮੀਡੀਆ ਰਿਸਰਚ ਦੇ ਮੁਖੀ ਫੈਜ਼ਲ ਕਾਵੂਸਾ ਦਾ ਕਹਿਣਾ ਹੈ ਕਿ ਸਿਰਫ ਸਵਦੇਸ਼ੀ ਦੇ ਨਾਂ ਤੇ ਵਟਸਐਪ ਨੂੰ ਟੱਕਰ ਦੇਣਾ ‘ਕਿੰਭੋ’ ਲਈ ਆਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿਰਫ 5000 ਡਾਊਨਲੋਡਜ਼ ਤੋਂ ਬਾਅਦ ਹੀ ਲੋਕਾਂ ਦੀ ਇਸ ਸਵਦੇਸ਼ੀ ਐਪ ਲਈ ਪ੍ਰਤੀਕਿਰਿਆ ‘ਚ ਕਈ ਸ਼ਿਕਾਇਤਾਂ ਤੇ ਕਮੀਆਂ ਦੱਸੀਆਂ ਹਨ।