ਅਮਰੀਕਾ ਦੇ ਸਕੂਲਾਂ ‘ਚ ਪੜ੍ਹਾਉਣਗੇ ਹਥਿਆਰਬੰਦ ਅਧਿਆਪਕ

0
467

ਹੈਮਿਲਟਨ: ਅਮਰੀਕਾ ਦੇ ਸਕੂਲਾਂ ਵਿੱਚ ਅਧਿਆਪਕ ਅਸਲੇ ਨਾਲ ਲੈਸ ਹੋ ਕੇ ਜਾਣਗੇ। ਇਸ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕਦਮ ਸੁਰੱਖਿਆ ਨੂੰ ਲੈ ਕੇ ਉਠਾਇਆ ਜਾ ਰਿਹਾ ਹੈ। ਅਮਰੀਕਾ ਵਿੱਚ ਪਿਛਲੇ ਸਮੇਂ ਦੌਰਾਨ ਫਾਇਰਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।
ਅਮਰੀਕਾ ਦੇ ਦੱਖਣ ਪੱਛਮੀ ਓਹਾਇਓ ਜ਼ਿਲ੍ਹੇ ਵਿੱਚ ਸਕੂਲ ਬੋਰਡ ਨੇ ਅਧਿਆਪਕਾਂ ਤੇ ਹੋਰ ਕਰਮੀਆਂ ਨੂੰ ਹਥਿਆਰ ਲਿਆਉਣ ਦੀ ਖੁੱਲ੍ਹ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ। ਇਸ ਸਕੂਲ ਵਿੱਚ ਵਿਦਿਆਰਥੀ ਨੇ ਆਪਣੇ ਦੋ ਹਮਜਮਾਤੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਇੱਕ ਟੀਵੀ ਰਿਪੋਰਟ ਅਨੁਸਾਰ ਮੈਡੀਸਨ ਲੋਕਲ ਸਕੂਲ ਦੇ ਜ਼ਿਲ੍ਹਾ ਬੋਰਡ ਨੇ ਮੁਲਾਜ਼ਮਾਂ ਨੂੰ ਵਿਦਿਆਰਥੀਆਂ ਦੀ ਰਾਖੀ ਖਾਤਰ ਹਥਿਆਰ ਲੈ ਕੇ ਆਉਣ ਦੀ ਸਰਬਸੰਮਤੀ ਨਾਲ ਪ੍ਰੋੜਤਾ ਕੀਤੀ ਹੈ। ਨਵੀਂ ਨੀਤੀ ਅਨੁਸਾਰ ਹਥਿਆਰ ਲੈ ਕੇ ਆਉਣ ਦੇ ਚਾਹਵਾਨ ਸਟਾਫ ਮੈਂਬਰਾਂ ਨੂੰ ਸੁਪਰਡੈਂਟ ਤੋਂ ਲਿਖਤੀ ਪ੍ਰਵਾਨਗੀ ਲੈਣੀ ਹੋਵੇਗੀ।