ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ ‘ਤੇ ਹਨ। ਜਾਣਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿੰਨੀ ਕੁ ਤਨਖਾਹ ਮਿਲਦੀ ਹੈ?
ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਵਿੱਚ ਦੇਖੀਏ ਤਾਂ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ 800 ਰੁਪਏ ਹੈ। ਇਸ ਦੇ ਨਾਲ ਹੀ ਹੋਰ ਖ਼ਰਚਿਆਂ ਲਈ 50 ਹਜ਼ਾਰ ਅਮਰੀਕੀ ਡਾਲਰ ਵੀ ਦਿੱਤੇ ਜਾਂਦੇ ਹਨ।
ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਹੈ।
ਜਦੋਂ ਰਾਸ਼ਟਰਤੀ ਦਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਉਨ੍ਹਾਂ ਨੂੰ ਸਲਾਨਾ ਦੋ ਲੱਖ 37 ਹਜ਼ਾਰ ਅਮਰੀਕੀ ਡਾਲਰ ਪੈਨਸ਼ਨ ਤਾਂ ਮਿਲਦੀ ਹੀ ਹੈ ਨਾਲ ਹੀ ਸਟਾਫ਼ ਲਈ ਵੀ ਸਲਾਨਾ 96,000 ਡਾਲਰ ਮਿਲਦੇ ਹਨ।
ਉਮਰ ਭਰ ਲਈ ਨਿੱਜੀ ਸੁਰੱਖਿਆ ਵੱਖਰੀ ਮਿਲਦੀ ਹੈ।