ਸ੍ਰੋਮਣੀ ਕਮੇਟੀ ਦਾ ਨਵਾਂ ਐਲਾਨ: ਸਿਰਫ ਕੇਸਧਾਰੀ ਸਿੱਖ ਹੀ ਜਾ ਸਕਣਗੇ ਪਾਕਿਸਤਾਨ

0
483

ਬਠਿੰਡਾ: ਵਿਸਾਖੀ ਮੌਕੇ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਵਿਵਾਦਾਂ ਵਿੱਚ ਘਿਰਨ ਮਗਰੋਂ ਹੁਣ ਸਖਤੀ ਸ਼ੁਰੂ ਹੋ ਗਈ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਵਿੱਚ ਗੁਰਧਾਮਾ ਦੇ ਦਰਸ਼ਨ ਲਈ ਜਾਣ ਵਾਲੇ ਜਥੇ ਵਿੱਚ ਸਿਰਫ ਕੇਸਧਾਰੀ ਸਿੱਖਾਂ ਨੂੰ ਹੀ ਪਾਕਿਸਤਾਨ ਸਰਕਾਰ ਵੱਲੋ ਇਜਾਜ਼ਤ ਦਿੱਤੀ ਜਾਵੇਗੀ। ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਲੋਗੋਵਾਲ ਨੇ ਸਵਾਗਤ ਕੀਤਾ ਹੈ।
ਦਰਅਸਲ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਵਿੱਚੋਂ ਇੱਕ ਔਰਤਾਂ ਤੇ ਇੱਕ ਨੌਜਵਾਨ ਗਾਇਬ ਹੋ ਗਏ ਸੀ। ਇਸ ਮਗਰੋਂ ਪਾਕਿਸਤਾਨ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਪਾਕਿਸਤਾਨ ਨੇ ਹੁਣ ਸਿੱਖ ਜਥੇ ਵਿੱਚ ਕੇਸਧਾਰੀ ਸਿੱਖਾਂ ਨੂੰ ਹੀ ਆਉਣ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਦਮਦਮਾ ਸਾਹਿਬ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਥੇ ਦੌਰਾਨ ਵਾਪਰੀ ਘਟਨਾ ਤੇ ਜਥੇ ਭੇਜਣ ਸਬੰਧੀ ਸਬ ਕਮੇਟੀ ਬਣਾਈ ਗਈ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ।