ਮੁੱਕੀ ਦੁਸ਼ਮਣੀ

0
545

ਸੋਲ/ਪਿਉਂਗਯਾਂਗ: ਚਿਰਾਂ ਦੀ ਦੁਸ਼ਮਣੀ ਪਿੱਛੋਂ ਕੋਰਿਆਈ ਉਪ ਮਹਾਂਦੀਪ ਦੇ ਨੇਤਾ ਕਿਮ ਜੋਂਗ ਉਨ ਤੇ ਮੂਨ ਜੇਈ ਇਨ ਆਪਸ ਵਿੱਚ ਹੱਥ ਮਿਲਾਉਂਦੇ ਨਜ਼ਰ ਆਏ। ਇਸ ਦੋਸਤੀ ਨਾਲ 70 ਸਾਲਾਂ ਬਾਅਦ ਉੱਤਰ ਤੇ ਦੱਖਣ ਕੋਰੀਆ ਦਾ ਰਿਸ਼ਤਾ ਮੁੜ ਤੋਂ ਖ਼ੁਸ਼ਨੁਮਾ ਹੋ ਗਿਆ। ਇਸ ਦੌਰਾਨ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਕਿਮ ਨੇ ਕੁਝ ਅਜਿਹਾ ਕੀਤਾ, ਜਿਨ ਨੂੰ ਵੇਖ ਉੱਥੇ ਮੌਜੂਦ ਲੋਕ ਹੈਰਾਨ ਹਹਿ ਗਏ।
ਕਿਮ ਨੇ ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਹੱਦ ਦੇ ਪਾਰ ਜਦੋਂ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਹੱਥ ਮਿਲਾਇਆ ਤਾਂ ਲੋਕ ਇਹ ਮੰਜ਼ਰ ਵੇਖ ਕੇ ਮੰਤਰ ਮੁਗਧ ਹੋ ਗਏ। ਮੂਨ ਦਾ ਵੀ ਕਿਮ ਪ੍ਰਤੀ ਕੁਝ ਇਹੀ ਰਵੱਈਆ ਸੀ। ਹੱਥ ਮਿਲਾਉਣ ਬਾਅਦ ਮੂਨ ਨੇ ਕਿਮ ਨੂੰ ਦੱਖਣ ਕੋਰੀਆ ਵਿੱਚ ਬਾਕੀ ਪ੍ਰੋਗਰਾਮ ਲਈ ਲੈ ਕੇ ਜਾਣਾ ਸੀ ਪਰ ਇਸੇ ਦੌਰਾਨ ਕਿਮ ਨੇ ਮੂਨ ਨੂੰ ਇੱਕ ਪਲ ਲਈ ਰੋਕ ਲਿਆ ਤੇ ਅਚਾਨਕ ਉਸ ਨੂੰ ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਸਰਹੱਦ ਪਾਰ ਕਰਕੇ ਉੱਤਰ ਕੋਰੀਆ ਆਉਣ ਲਈ ਕਿਹਾ।
ਪਹਿਲਾਂ ਤਾਂ ਮੂਨ ਥੋੜੇ ਝਿਜਕ ਰਹੇ ਸੀ ਪਰ ਕਿਮ ਨੇ ਮੂਨ ਨੂੰ ਸਰਹੱਦ ਪਾਰ ਕਰਾਈ ਤੇ ਇਸ ਤਰ੍ਹਾਂ ਦੋਵਾਂ ਨੇ ਇੱਕੋ ਝਟਕੇ ਵਿੱਚ ਇੱਕ-ਦੂਜੇ ਦੇ ਦੇਸ਼ਾਂ ਵਿੱਚ ਕਦਮ ਰੱਖਿਆ। ਸਾਲ 1953 ਵਿੱਚ ਖ਼ਤਮ ਹੋਏ ਕੋਰਿਆਈ ਯੁੱਧ ਪਿੱਛੋਂ ਕੋਰਾਆਈ ਨੇਤਾ ਪਹਿਲੀ ਵਾਰ ਆਪਸ ਵਿੱਚ ਮਿਲ ਰਹੇ ਹਨ। ਇਸ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਬੈਠਕ ’ਤੇ ਟਿਕੀਆਂ ਹੋਈਆ ਹਨ।