ਮਾਈਕਰੋਸਾਫ਼ਟ ਦੇ ਸਰਵਰ ’ਚ ਨੁਕਸ ਕਰਕੇ ਅਮਰੀਕਾ ਤੋਂ ਆਸਟਰੇਲੀਆ ਤੱਕ ਇੰਟਰਨੈੱਟ ਬੰਦ

0
74
21358621 - laptops against globe blue illustration globalization concepts

ਵੈਲਿੰਗਟਨ, 19 ਜੁਲਾਈ(ਏਪੀ/ਏਐੱਨਆਈ) : ਮਾਈਕਰੋਸਾਫ਼ਟ ਦੇ ਸਰਵਰ ਵਿਚ ਪਏ ਤਕਨੀਕੀ ਨੁਕਸ ਮਗਰੋਂ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੰਟਰਨੈੱਟ ਬੰਦ ਹੋਣ ਕਰਕੇ ਕੁੱਲ ਆਲਮ ਦੇ ਮਾਈਕਰੋਸਾਫਟ ਵਰਤੋਕਾਰਾਂ ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕਰੋਸਾਫ਼ਟ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਨਾਲ ਮਾਈਕਰੋਸਾਫਟ 365 ਐਪਸ ਤੇ ਸੇਵਾਵਾਂ ਤੱਕ ਰਸਾਈ ਅਸਰਅੰਦਾਜ਼ ਹੋਈ ਹੈ ਤੇ ਉਸ ਵੱਲੋਂ ਤਕਨੀਕੀ ਨੁਕਸ ਦੂਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਭਾਰਤੀ ਏਅਰਲਾਈਨਾਂ ਵੀ ਉਨ੍ਹਾਂ ਦੇ ਸਿਸਟਮ ਪ੍ਰਭਾਵਿਤ ਹੋਣ ਬਾਰੇ ਸੂਚਨਾ ਜਾਰੀ ਕੀਤੀ ਹੈ। ਉਨ੍ਹਾਂ ਸਲਾਹ ਦਿੱਤੀ ਜਾਂਦੀ ਹੈ ਲੋਕ ਜਹਾਜ਼ਾਂ ਸਬੰਧਤ ਜਾਣਕਾਰੀ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ। –