ਵਾਸ਼ਿੰਗਟਨ: ਡੇਟਾ ਲੀਕ ਦੇ ਦੋਸ਼ਾਂ ਨਾਲ ਘਿਰੇ ਫੇਸਬੁਕ ਮੁਖੀ ਮਾਰਕ ਜ਼ਕਰਬਰਗ ਅਮਰੀਕੀ ਸੰਸਦਾਂ ਦੀ ਕਮੇਟੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਇੱਕ ਵਾਰ ਫਿਰ ਉਨ੍ਹਾਂ ਗ਼ਲਤੀ ਮੰਨੀ ਅਤੇ ਡੇਟਾ ਲੀਕ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਮੁਆਫ਼ੀ ਮੰਗੀ।
ਅਮਰੀਕੀ ਸੈਨੇਟ ਦੀ ਵਪਾਰ ਤੇ ਨਿਆਂਪਾਲਿਕਾ ਕਮੇਟੀ ਸਾਹਮਣੇ ਜ਼ਕਰਬਰਗ ਨੇ ਮੰਨਿਆ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਪ੍ਰਚਾਰ ਮੁਹਿੰਮ ਦੌਰਾਨ ਕੈਂਬਰਿਜ ਐਨਾਲਿਟੀਕਾ ਨੂੰ 8.7 ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਇਕਠੀ ਕਰਨ ਤੋਂ ਰੋਕਣ ’ਚ ਉਹ ਅਸਫਲ ਰਹੇ। ਇਸ ਗੱਲ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। ਸੁਣਵਾਈ ਵਿੱਚ ਜ਼ਕਰਬਰਗ ਨੇ ਆਪਣੀ ਕੰਪਨੀ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਯੂਐਸ ਕਾਂਗਰਸ ਦੇ ਮੈਂਬਰਾਂ ਨੇ ਉਨ੍ਹਾਂ ਕੇੋਲੋ 5 ਘੰਟਿਆਂ ਤਕ ਪੁੱਛਗਿੱਛ ਕੀਤੀ।
ਜ਼ਿਕਰਯੋਗ ਹੈ ਕਿ ਜ਼ਕਰਬਰਗ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਮੁਆਫ਼ੀ ਮੰਗੀ ਹੈ। ਅੱਜ ਵੀ ਉਹ ਸਦਨ ਦੀ ਊਰਜਾ ਤੇ ਵਪਾਰ ਕਮੇਟੀ ਸਾਹਮਣੇ ਆਪਣਾ ਬਿਆਨ ਦੇਣਗੇ।