ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਮੀਡੀਆ ਹਾਊਸਾਂ ਨੂੰ ਕਠੁਆ ‘ਚ ਸਮੂਹਕ ਬਲਾਤਕਾਰ ਅਤੇ ਬਾਅਦ ‘ਚ ਮਾਰੀ ਗਈ 8 ਸਾਲ ਦੀ ਬੱਚੀ ਦੀ ਪਛਾਣ ਦੱਸਣ ‘ਤੇ ਝਿੜਕ ਲਗਾਈ ਹੈ। ਹਾਈ ਕੋਰਟ ਨੇ ਕਠੁਆ ਬਲਾਤਕਾਰ ਪੀੜਤਾ ਦੀ ਪਛਾਣ ਦੱਸਣ ਵਾਲੇ ਮੀਡੀਆ ਹਾਊਸਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਕਿ ਉਨ੍ਹਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਿਪੋਰਟਾਂ ‘ਚ ਪੀੜਤਾ ਦੀ ਪਛਾਣ ਜ਼ਾਹਰ ਕੀਤੇ ਜਾਣ ‘ਤੇ ਹਾਈ ਕੋਰਟ ਨੇ ਨੋਟਿਸ ਲਿਆ ਹੈ।