ਕਪਿਲ ਸ਼ਰਮਾ ਨੇ ਟਵਿੱਟਰ ‘ਤੇ ਕੀਤੀ ਭੈੜ੍ਹੀ ਹਰਕਤ

0
572

ਮੁੰਬਈ  (ਏਜੰਸੀ)-ਕਾਮੇਡੀਅਨ ਕਪਿਲ ਸ਼ਰਮਾ ਦੇ ਪ੍ਰਸੰਸਕ ਸ਼ੁੱਕਰਵਾਰ ਸ਼ਾਮ ਉਦੋਂ ਹੈਰਾਨ ਰਹਿ ਗਏ ਜਦੋਂ ਅਚਾਨਕ ਉਨ੍ਹਾਂ ਦੇ ਟਵਿੱਟਰ ਹੈਾਡਲ ‘ਤੇ ਇਕ ਤੋਂ ਬਾਅਦ ਇਕ ਗਾਲ਼ਾਂ ਨਾਲ ਭਰੇ ਕਈ ਟਵੀਟਸ ਲਿਖੇ ਗਏ | ਪਹਿਲਾਂ ਤਾਂ ਕਪਿਲ ਨੇ ਸਲਮਾਨ ਖ਼ਾਨ ਦੀ ਸਜ਼ਾ ਿਖ਼ਲਾਫ਼ ਗੁੱਸਾ ਕੱਢਿਆ | ਟਵੀਟ ਕਰਕੇ ਸਿਸਟਮ ਨੂੰ ਕੋਸਿਆ ਅਤੇ ਸਲਮਾਨ ਿਖ਼ਲਾਫ਼ ਨਾਂਹ ਪੱਖੀ ਖ਼ਬਰਾਂ ਫੈਲਾਉਣ ਲਈ ‘ਪੇਡ ਮੀਡੀਆ’ ‘ਤੇ ਦੋਸ਼ ਲਾਇਆ | ਇਸ ਤੋਂ ਬਾਅਦ ਕੀਤੇ ਵੱਖ-ਵੱਖ ਟਵੀਟਸ ‘ਚ ਮੀਡੀਆ ਨੂੰ ਭੱਦੀਆਂ ਗਾਲ਼ਾਂ ਕੱਢੀਆਂ ਗਈਆਂ | ਇਕ ਟਵੀਟ ਵਿਚ ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਲਮਾਨ ਖ਼ਾਨ ਬਾਰੇ ਨਾਂਹ ਪੱਖੀ ਖ਼ਬਰਾਂ ਫੈਲਾਉਣ ਤੋਂ ਬਚਣ | ਇਕ ਟਵੀਟ ਵਿਚ ਕਿਹਾ ਗਿਆ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਫੇਕ ਨਿਊਜ਼ ਬਣਾਉਣ ਵਾਲਿਆਂ ਨੂੰ ਫ਼ਾਂਸੀ ਲਗਾ ਦਿੰਦਾ ਹਾਲਾਂਕਿ ਕਪਿਲ ਸ਼ਰਮਾ ਨੇ ਜਲਦ ਹੀ ਇਹ ਟਵੀਟਸ ਡਿਲੀਟ ਕਰ ਦਿੱਤੇ ਤੇ ਦਾਅਵਾ ਕੀਤਾ ਕਿ ਉਸ ਦਾ ਅਕਾਊਾਟ ਹੈਕ ਹੋਇਆ ਸੀ | ਉਨ੍ਹਾਂ ਅਸੁਵਿਧਾ ਲਈ ਮੁਆਫ਼ੀ ਵੀ ਮੰਗੀ ਤੇ ਪਿਛਲੇ ਟਵੀਟਸ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਿਹਾ |