ਚਨਈ: ਭਾਰਤ ਦੀਆਂ ਬੈਕਾਂ ਤੋ ਕਰਜਾ ਲੈ ਕੇ ਵਾਪਸ ਨਾ ਕਰਨ ਵਾਲੇ ਵੱਡੇ ਲੋਕਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਤਾਜਾ ਸਾਹਮਣੇ ਆਏ ਘਪਲੇ ਵਿਚ ਕਈ ਬੈਕਾਂ ਨੂੰ 1000 ਕ੍ਰੌੜ ਰੁਪਏ ਦਾ ਚੂਨਾ ‘ਕਨਿਸ਼ਕ ਗੋਲਡ’ ਨਾਮ ਦੀ ਕੰਪਨੀ ਨੇ ਲਾਇਆ ਹੈ। ਚਨਈ ਸਥਿਤ ਇਸ ਕੰਪਨੀ ਦਾ ਮੁੱਖ ਦਫਤਰ ਤੇ ਫੈਕਟਰੀ ਬੰਦ ਹੈ ਤੇ ਕਈ ਸ਼ੌ ਰੂਮਾਂ ਨੂੰ ਵੀ ਜਿੰਦਰੇ ਲੱਗ ਗਏ ਹਨ। ਬੈਕਾਂ ਨਾਲ ਠੱਗੀ ਮਾਰਨ ਵਾਲੇ ਹੋਰਾਂ ਬੰਦਿਆ ਦੀ ਤਰਾਂ ਹੀ ਇਸ ਕੰਪਨੀ ਦੇ ਮਾਲਕ ਵੀ ਹੁਣ ਦੇਸ਼ ਛੱਡ ਚੁਕੇ ਹਨ ਤੇ ਉਨਾਂ ਦੇ ਮੁਰਸ਼ੀਅਸ ਵਿਚ ਹੋਣ ਦੀ ਖਬਰਾਂ ਹਨ।