ਇਹ ਹਨ ਦੁਨੀਆ ਦੇ 10 ਸਭ ਤੋਂ ਮਹਿੰਗੇ ਸ਼ਹਿਰ

0
780

ਸਿੰਗਾਪੁਰ : ਸਿੰਗਾਪੁਰ ਨੂੰ ਲਗਾਤਾਰ 5ਵੇਂ ਸਾਲ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਦਾ ਖਿਤਾਬ ਮਿਲਿਆ ਹੈ। ਦੂਜੇ ਸਥਾਨ ‘ਤੇ ਫਰਾਂਸ ਦਾ ਸ਼ਹਿਰ ਪੈਰਿਸ, ਤੀਜੇ ‘ਚ ਸਵਿਟਜ਼ਰਲੈਂਡ ਦਾ ਜਿਊਰਿਕ ਅਤੇ ਚੌਥੇ ‘ਤੇ ਹਾਂਗ-ਕਾਂਗ ਹਨ। ਨਾਰਵੇ ਦਾ ਸ਼ਹਿਰ ਓਸਲੋ ਦੁਨੀਆ ਦਾ ਪੰਜਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ। ਇਸ ਦੇ ਬਾਅਦ ਸਵਿਟਜ਼ਰਲੈਂਡ ਦਾ ਜੈਨੇਵਾ 6ਵਾਂ, ਦੱਖਣੀ ਕੋਰੀਆ ਦਾ ਸਿਓਲ 7ਵਾਂ, ਡੈਨਮਾਰਕ ਦਾ ਕੋਪੇਨਹੈਗਨ 8ਵਾਂ, ਇਜ਼ਰਾਈਲ ਦਾ ਤੇਲ ਅਵੀਵ 9ਵਾਂ ਅਤੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ 10ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ।