ਟਰੰਪ ਗਰੀਨ ਕਾਰਡ ਲਾਟਰੀ ਖਤਮ ਕਰਨ ਦੇ ਰੌਅ ਵਿੱਚ

0
488

ਵਾਸ਼ਿਗਟਨ : ਨਿਊਯਾਰਕ ਵਿਚ ਹੋਏ ਤਾਜਾ ਅੱਤਵਾਦੀ ਹਮਲੇ ਤੋ ਬਾਅਦ ਉਥੇ ਦੇ ਰਾਸਟਰਪਤੀ ਡੋਨਡ ਟਰੰਪ ਕਾਫੀ ਨਰਾਜ ਨਜਰ ਆ ਰਹੇ ਹਨ। ਇਸ ਕਾਰਨ ਉਹ ਅਮਰੀਕਾ ਵਿਚ ਗਰੀਨ ਕਾਰਡ ਲਾਟਰੀ ਰਾਹੀ ਵੱਖ ਵੱਖ ਦੇਸ਼ਾ ਤੋ ਆਉਣ ਵਾਲੇ ਲੋਕਾਂ ਤੇ ਰੋਕ ਲਾਉਣਾ ਚਾਹੁੰਦੇ ਹਨ। ਉਨਾਂ ਨੇ ਇਹ ਵਿਚਾਰ ਇਕ ਪ੍ਰੈਸ ਮੀਟਿਗ ਵਿਚ ਉਸ ਵੇਲੇ ਸਾਂਝੇ ਕੀਤੇ ਜਦ ਉਹ ਕੈਬਨਿਟ ਦੀ ਮੀਟਿੰਗ ਲਈ ਜਾ ਰਹੇ ਸਨ। ਉਨਾਂ ਇਹ ਵੀ ਕਿਹਾ ਕਿ ਉਹ ਅਜਿਹਾ ਕਾਨੂੰਨ ਲਿਆਉਣਗੇ ਜਿਸ ਰਾਹੀ ਮੈਰਿਟ ਦੇ ਅਧਾਰ ਤੇ ਹੀ ਲੋਕੀ ਅਮਰੀਕਾ ਵਿਚ ਪੱਕੇ ਤੌਰ ਤੇ ਆ ਸਕਣ। ਇਹ ਪਤਾ ਲੱਗ ਹੈ ਕਿ ਨਿਊਯਾਰਕ ਹਮਲੇ ਵਿਚ ਸਾਮਲ ਵਿਅਕਤੀ ਵੀ ਗਰੀਨ ਲਾਟਰੀ ਰਾਹੀ ਹੀ ਅਮਰੀਕਾ ਵਿਚ ਆਇਆ ਸੀ, ਜਿਸ ਨੇ 9 ਵਿਅਕਤੀ ਆਪਣੇ ਟਰੱਕ ਥੱਲੇ ਦੇ ਕੇ ਮਾਰ ਦਿਤੇ। ਇਹ ਹਮਲਾ 911 ਤੋ ਬਾਅਦ ਅਮਰੀਕਾ ਦਾ ਸਭ ਤੋ ਵੱਡਾ ਹਮਲਾ ਕਿਹਾ ਜਾ ਰਿਹਾ ਹੈ। ਸਨ 1990 ਵਿਚ ਗਰੀਨ ਕਾਰਡ ਲਾਟਰੀ ਸੁਰੂ ਕੀਤੀ ਗਈ ਸੀ ਜਿਸ ਦੌਰਨਾਂ ਉਨਾਂ ਦੇਸ਼ਾ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਦੀ ਸੀ ਜਿਨਾਂ ਦੀ ਅਮਰੀਕਾ ਵਿਚ ਅਬਾਦੀ ਬਹੁਤ ਘੱਟ ਹੈ।