ਮਸ਼ਹੂਰ ਭੌਤਿਕ ਵਿਗਿਆਨੀ ਸਟੀਫ਼ਨ ਹੌਕਿੰਗ ਨਹੀਂ ਰਹੇ

0
504

ਆਕਸਫੋਰਡ: 76 ਸਾਲਾਂ ਦੇ ਸਨ ਹੌਕਿੰਗ ਅਤੇ ਉਨ੍ਹਾਂ ਦੇ ਦੇਹਾਂਤ ਬਾਰੇ ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ। ਦੁਨੀਆਂ ਦੇ ਮੰਨੇ-ਪ੍ਰਮੰਨੇ ਵਿਗਿਆਨੀ ਸਟੀਫ਼ਨ ਹਾਕਿੰਗਜ਼ ਦਾ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਉਹ ਇੱਕ ਅਜਿਹੀ ਬੀਮਾਰੀ ਤੋਂ ਪੀੜਤ ਸਨ ਜਿਸ ਦੇ ਚੱਲਦੇ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਲਕਵਾ ਮਾਰ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿੱਚ ਨਵੀਂ ਖੋਜ ਜਾਰੀ ਰੱਖੀ। ਹੌਕਿੰਗਜ਼ ਨੇ ਬਲੈਕ ਹੋਲ ਅਤੇ ਬਿਗ ਬੈਂਗ ਥਿਉਰੀ ਨੂੰ ਸਮਝਨ ਵਿੱਚ ਅਹਿਮ ਭੂਮੀਕਾ ਨਿਭਾਈ ਸੀ।

ਸਟੀਫ਼ਨ ਹੌਕਿੰਗਜ਼ ਦੀਆਂ ਖਾਸ ਗੱਲਾਂ

ਸਟੀਫ਼ਨ ਦਾ ਜਨਮ 8 ਜਨਵਰੀ, 1942 ਨੂੰ ਇੰਗਲੈਂਡ ਦੇ ਆਕਸਫੋਰਡ ਵਿੱਚ ਹੋਇਆ।

  • 1959 ਵਿੱਚ ਉਹ ਕੁਦਰਤੀ ਵਿਗਿਆਨ ਦੀ ਪੜ੍ਹਾਈ ਕਰਨ ਲਈ ਔਕਸਫੋਰਡ ਪਹੁੰਚੇ ਅਤੇ ਫਿਰ ਕੈਮਬ੍ਰਿਜ ਵਿੱਚ ਪੀਐੱਚ.ਡੀ ਲਈ ਗਏ।
  • 1963 ਵਿੱਚ ਇਹ ਪਤਾ ਲੱਗਿਆ ਕਿ ਉਹ ਮੋਟਰ ਨਿਊਰੋਨ ਬਿਮਾਰੀ ਨਾਲ ਪੀੜਤ ਸਨ ਅਤੇ ਕਿਹਾ ਗਿਆ ਸੀ ਕਿ ਉਹ ਸਿਰਫ਼ ਦੋ ਸਾਲ ਹੀ ਜ਼ਿੰਦਾ ਰਹਿ ਸਕਣਗੇ
  • 1988 ਵਿੱਚ ਉਨ੍ਹਾਂ ਦੀ ਕਿਤਾਬ ਏ ਬ੍ਰੀਫ਼ ਹਿਸਟਰੀ ਆਫ਼ ਟਾਈਮ ਆਈ ਜਿਸ ਦੀਆਂ ਇੱਕ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ।
  • 2014 ਵਿੱਚ ਉਨ੍ਹਾਂ ਦੀ ਜ਼ਿੰਦਗੀ ‘ਤੇ ਦਿ ਥਿਊਰੀ ਆਫ਼ ਐਵਰੀਥਿੰਗ ਬਣੀ ਜਿਸ ਵਿੱਚ ਐਡੀ ਰੈੱਡਮੈਨ ਨੇ ਹੌਕਿੰਗਜ਼ ਦਾ ਕਿਰਦਾਰ ਨਿਭਾਇਆ।
  • 2014 ਵਿੱਚ ਹੌਕਿੰਗਜ਼ ਜਦੋਂ ਪਹਿਲੀ ਵਾਰੀ ਆਏ ਉਦੋਂ ਉਨ੍ਹਾਂ ਨੇ ਆਪਣੀ ਪਹਿਲੀ ਪੋਸਟ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ‘ਉਤਸੁਕ’ ਬਣਨ ਦੀ ਨਸੀਹਤ ਦਿੱਤੀ ਸੀ।