ਡੋਨਾਲਡ ਟਰੰਪ ਜੂਨੀਅਰ ਦੀ ਪਤਨੀ ਵੇਨੇਸਾ ਟਰੰਪ ਨੇ ਤਲਾਕ ਦੀ ਅਰਜ਼ੀ ਦਿੱਤੀ ਹੈ। ਪਬਲਿਕ ਕੋਰਟ ਵਿੱਚ ਦਾਇਰ ਅਰਜ਼ੀ ਮੁਤਾਬਕ, ਸਾਬਕਾ ਮਾਡਲ ਵੇਨੇਸਾ ਨੇ ਰਾਸ਼ਟਰਪਤੀ ਦੇ ਪੁੱਤਰ ਤੋਂ ਤਲਾਕ ਦਾ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਹਾਲਾਂਕਿ, ਤਲਾਕ ਨਾਲ ਜੁੜੀ ਸ਼ਿਕਾਇਤ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਦੋਵਾਂ ਨੇ ਸਾਲ 2005 ਵਿੱਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ ਪੰਜ ਬੱਚੇ ਹਨ। ਟਰੰਪ ਆਰਗੇਨਾਈਜ਼ੇਸ਼ਨ ਨੇ ਇਸ ‘ਤੇ ਤਤਕਾਲ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।