ਸਾਈਬਰ ਸੁਰੱਖਿਆ ਚੀਫ ਕਿਉ ਨਹੀਂ ਕਰਦੇ ਨੈੱਟਬੈਂਕਿੰਗ ?

0
261

ਨਵੀਂ ਦਿੱਲੀ: ਇੱਕ ਪਾਸੇ ਮੋਦੀ ਸਰਕਾਰ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਧਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਦੇ ਸਾਈਬਰ ਅਧਿਕਾਰੀ ਆਨਲਾਈਨ ਟ੍ਰਾਂਜੈਕਸ਼ਨ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਸਾਈਬਰ ਸੁਰੱਖਿਆ ਚੀਫ ਗੁਲਸ਼ਨ ਰਾਏ ਨੇ ਕਿਹਾ ਹੈ ਕਿ ਸ਼ਾਇਦ ਹੀ ਕਦੇ ਨੈੱਟਬੈਂਕਿੰਗ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਡਿਜੀਟਲ ਟ੍ਰਾਂਜੈਕਸ਼ਨ ਦੀਆਂ ਗੜਬੜੀਆਂ ਤੋਂ ਸਾਵਧਾਨ ਰਹਿਣ ਦਾ ਇਸ਼ਾਰਾ ਕੀਤਾ।

ਗੁਲਸ਼ਨ ਰਾਏ ਨੇ ਕਿਹਾ, “ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਵਿੱਚ ਇੱਕ ਦਿੱਕਤ ਹੈ ਕਿ ਹੁਣ ਤੱਕ ਇਹ ਸਾਫ ਨਹੀਂ ਕਿ ਡਿਜੀਟਲ ਮਾਰਕੀਟਪਲੇਸ ਦਾ ਰੈਗੁਲੇਟਰ ਕੌਣ ਹੈ?” ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਸਾਡੇ ਕੋਲ ਇਹ ਸਿਸਟਮ ਨਹੀਂ ਕਿ ਆਨਲਾਈਨ ਟ੍ਰਾਂਜੈਕਸ਼ਨਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਿਵੇਂ ਕੀਤਾ ਜਾਵੇ। ਰਾਏ ਨੇ ਕਿਹਾ ਕਿ ਏਟੀਐਮ ਤੇ ਕ੍ਰੈਡਿਟ ਕਾਰਡ ਦਾ ਫਰਾਡ ਬੇਹੱਦ ਔਖਾ ਹੁੰਦਾ ਹੈ। ਇਨ੍ਹਾਂ ਦਾ ਸਾਹਮਣਾ ਕਰਨਾ ਵੀ ਔਖਾ ਹੈ।

ਰਾਏ ਮੰਤਰਾਲੇ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ। ਇਸ ਦੌਰਾਨ ਮੰਤਰੀ ਰਾਮ ਵਿਲਾਸ ਪਾਸਵਾਨ ਵੀ ਮੌਜੂਦ ਸਨ। ਸਾਈਬਰ ਅਧਿਕਾਰੀ ਨੇ ਕਿਹਾ ਕਿ ਮੇਰਾ ਇੱਕ ਵੱਖਰਾ ਖਾਤਾ ਹੈ ਜਿਸ ਵਿੱਚ ਥੋੜ੍ਹੀ ਅਮਾਉਂਟ ਹੈ। ਜੇਕਰ ਕਾਰਡ ਨਾਲ ਪੇਮੈਂਟ ਕਰਨੀ ਪਈ ਤਾਂ ਉਸ ਖਾਤੇ ਵਿੱਚੋਂ ਕਰਦਾ ਹਾਂ।