ਭੱਠਲ ਦੀ ਸਰਕਾਰੀ ਕੋਠੀ ਦੇ ਫਿਰ ਚਰਚੇ

0
319

ਚੰਡੀਗੜ੍ਹ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਮੰਤਰੀਆਂ ਵਾਲੀ ਕੋਠੀ ਦੀ ਸਹੂਲਤ ਦੇਣ ਜਾਂ ਫਿਰ ਮਾਰਕੀਟ ਅਨੁਸਾਰ ਕੋਠੀ ਦਾ ਕਿਰਾਇਆ ਲੈਣ  ਸਬੰਧੀ ਕੋਈ ਨਾ ਕੋਈ ਫੈਸਲਾ ਲੈਣਾ ਪਵੇਗਾ। ਸਰਕਾਰ ਸਾਹਮਣੇ ਸੁਆਲ ਹੈ ਕਿ ਸੈਕਟਰ ਦੋ ਵਿਚਲੀ ਕੋਠੀ ਦਾ ਕਿਰਾਇਆ ਮਾਰਕੀਟ ਦੇ ਹਿਸਾਬ ਨਾਲ ਲਿਆ ਜਾਵੇ ਜਾਂ ਕੋਈ ਹੋਰ ਹੱਲ ਕੱਢਿਆ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੂਬੇ ਦੇ ਲੋਕ ਨਿਰਮਾਣ ਵਿਭਾਗ ਅਤੇ ਆਮ ਪ੍ਰਬੰਧ ਵਿਭਾਗ ਦੇ ਵਿਚਾਰਅਧੀਨ ਹੈ। ਸਰਕਾਰੀ ਕਿਰਾਇਆ ਤਾਂ ਕਾਫੀ ਘੱਟ ਹੈ ਪਰ ਮਾਰਕੀਟ ਅਨੁਸਾਰ ਇਸ ਕੋਠੀ ਦਾ ਕਿਰਾਇਆ ਪ੍ਰਤੀ ਮਹੀਨਾ ਤਿੰਨ ਲੱਖ ਰੁਪਏ ਹੈ। ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਨੇ ਸਾਬਕਾ ਮੁੱਖ ਮੰਤਰੀ ਭੱਠਲ ਵੱਲੋਂ ਇਸ ਕੋਠੀ ਵਿਚ 15 ਮਹੀਨੇ ਵੱਧ ਠਹਿਰਨ ਦਾ 84 ਲੱਖ ਰੁਪਏ ਦਾ ਕਿਰਾਇਆ ਮੁਆਫ਼ ਕਰ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਸ੍ਰੀਮਤੀ ਭੱਠਲ ਨੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਸਮੇਂ ‘ਬਕਾਇਆ ਨਹੀਂ’ ਦਾ ਸਰਟੀਫਿਕੇਟ ਲੈਣ ਸਮੇਂ ਵੱਧ ਕਿਰਾਇਆ ਭਰਿਆ ਸੀ, ਜਿਸ ਨੂੰ ਬਾਅਦ ਵਿੱਚ ਮੁਆਫ ਕਰ ਦਿਤਾ ਗਿਆ ।