ਮਿਸਾਈਲ ਅਲਰਟ ਨੇ ਮਚਾਈ ਅਫਰਾ-ਤਫਰੀ

0
332

ਵਾਸ਼ਿੰਗਟਨ: ਅਮਰੀਕਾ ਦੇ ਹਵਾਈ ਇਲਾਕੇ ਵਿੱਚ ਗ਼ਲਤੀ ਨਾਲ ਮਿਸਾਈਲ ਹਮਲੇ ਦਾ ਅਲਰਟ ਜਾਰੀ ਹੋ ਗਿਆ ਜਿਸ ਮਗਰੋਂ ਉੱਥੇ ਅਫਰਾ-ਤਫਰੀ ਦਾ ਮਾਹੌਲ ਹੋ ਗਿਆ। ਬਾਅਦ ਵਿੱਚ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਗ਼ਲਤੀ ਨਾਲ ਇਹ ਮੈਸੇਜ ਚਲਾ ਗਿਆ ਹੈ।

ਵਾਸ਼ਿੰਗਟਨ ਦੇ ਟਾਈਮ ਜ਼ੋਨ ਮੁਤਾਬਕ ਸਵੇਰੇ ਕਰੀਬ ਅੱਠ ਵੱਜ ਕੇ ਸੱਤ ਮਿੰਟ ‘ਤੇ ਸਾਰੇ ਲੋਕਾਂ ਦੇ ਮੋਬਾਈਲ ਫ਼ੋਨ ‘ਤੇ ਇੱਕ ਐਮਰਜੈਂਸੀ ਅਲਰਟ ਆਇਆ ਕਿ ਹਵਾਈ ਵਿੱਚ ਬੈਲਿਸਟਿਕ ਮਿਸਾਈਲ ਦਾ ਖ਼ਤਰਾ। ਇਹ ਇੱਕ ਡ੍ਰਿਲ ਨਹੀਂ। ਆਪਣੇ ਲਈ ਸੁਰੱਖਿਅਤ ਥਾਂ ਲੱਭ ਲਓ।

ਇਸ ਅਲਰਟ ਦੇ ਜਾਰੀ ਹੋਣ ਤੋਂ ਬਾਅਦ 10 ਮਿੰਟ ‘ਤੇ ਟਵੀਟ ਕਰ ਕੇ ਦੱਸਿਆ ਗਿਆ ਕਿ ਇਹ ਗ਼ਲਤੀ ਨਾਲ ਚੱਲਿਆ ਮੈਸੇਜ ਹੈ। ਹਵਾਈ ‘ਤੇ ਕੋਈ ਮਿਸਾਈਲ ਖ਼ਤਰਾ ਨਹੀਂ। ਦੂਜਾ ਅਲਰਟ ਅੱਠ ਵੱਜ ਕੇ 45 ਮਿੰਟ ‘ਤੇ ਚਲਾਇਆ ਗਿਆ। ਦੂਜੇ ਅਲਰਟ ਵਿੱਚ ਦੱਸਿਆ ਗਿਆ ਕਿ ਹਵਾਈ ਇਲਾਕੇ ਵਿੱਚ ਮਿਸਾਈਲ ਦਾ ਕੋਈ ਅਲਰਟ ਨਹੀਂ। ਇਹ ਇੱਕ ਗ਼ਲਤ ਐਮਰਜੈਂਸੀ ਸੀ। ਇਸ ਤੋਂ ਬਾਅਦ ਫਿਰ ਇੱਕ ਅਲਰਟ ਜਾਰੀ ਕਰ ਕੇ ਦੱਸਿਆ ਗਿਆ ਕਿ ਕੋਈ ਖ਼ਤਰਾ ਨਹੀਂ।