ਹਾਂਗਕਾਂਗ: ਘਰ ਵਿਚ ਅੱਗ ਲੱਗਣਾ ਕਿਸੇ ਲਈ ਵੀ ਬੁਰੇ ਸੁਪਨੇ ਦੀ ਤਰ੍ਹਾਂ ਹੁੰਦਾ ਹੈ ਪਰ ਚੀਨ ਵਿਚ ਇਨ੍ਹੀਂ ਦਿਨੀਂ ਇਕ ਜੋੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਦੇ ਪਿੱਛੇ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਚੀਨ ਵਿਚ ਇਕ ਜੋੜੇ ਦੇ ਘਰ ਵਿਚ ਅੱਗ ਲੱਗ ਗਈ ਸੀ ਅਤੇ ਉਨ੍ਹਾਂ ਨੇ ਹੱਸਦੇ ਹੋਏ ਆਪਣੇ ਸੜੇ ਹੋਏ ਘਰ ਵਿਚ ਹੀ ਕਈ ਤਸਵੀਰਾਂ ਲਈਆਂ।
ਦੱਖਣੀ ਚੀਨ ਦੇ ਵਾਂਗਸ਼ੀ ਜ਼ਿਲੇ ਵਿਚ ਰਹਿਣ ਵਾਲੇ ਜੋਂਗ ਦੱਸਦੇ ਹਨ ਕਿ ਮੈਨੂੰ ਬਾਥਰੂਮ ਵਿਚ ਕੁੱਝ ਸੜਨ ਦੀ ਬਦਬੂ ਆਈ ਅਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਬਾਥਰੂਮ ਵਿਚ ਅੱਗ ਲੱਗੀ ਹੋਈ ਸੀ ਅਤੇ ਅੱਗ ਨੂੰ ਦੇਖ ਕੇ ਮੈਂ ਤੁਰੰਤ ਆਪਣੀ ਪ੍ਰੇਮਿਕਾ ਨੂੰ ਜਗਾਇਆ ਅਤੇ ਅੱਗ ਬੁਝਾਉਣ ਲਈ ਪਾਣੀ ਪਾਉਣ ਲੱਗਾ ਅਤੇ ਇਸ ਦੌਰਾਨ ਸਾਡੇ ਗੁਆਂਢੀ ਵੀ ਸਾਡੀ ਮਦਦ ਕਰਨ ਆ ਗਏ। ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਵਾਇਰਲ ਹੋ ਰਹੀ ਉਨ੍ਹਾਂ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਬੁਝਾਉਣ ਤੋਂ ਬਾਅਦ ਜੋੜੇ ਦੇ ਚਿਹਰੇ ਅਤੇ ਹੱਥ ਕਾਲੇ ਪੈ ਗਏ ਸਨ, ਘਰ ਦੀਆਂ ਕੰਧਾਂ ਅਤੇ ਸਾਮਾਨ ਵੀ ਸੜ ਗਿਆ ਸੀ। ਇਹ ਜੋੜਾ ਫਿਰ ਵੀ ਆਪਣੇ ਸੜ ਚੁੱਕੇ ਘਰ ਵਿਚ ਚਿਹਰੇ ‘ਤੇ ਮੁਸਕੁਰਾਹਟ ਲਏ ਸੈਲਫੀ ਲੈਂਦਾ ਰਿਹਾ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕ ਇਸ ਜੋੜੇ ਦੀ ਸੈਲਫੀ ‘ਤੇ ਹੈਰਾਨੀ ਜਤਾ ਰਹੇ ਸਨ ਕਿ ਕੋਈ ਇੰਨਾ ਵੀ ਆਸ਼ਾਵਾਦੀ ਕਿਵੇਂ ਹੋ ਸਕਦਾ ਹੈ। ਉਥੇ ਹੀ ਕੁੱਝ ਲੋਕਾਂ ਨੇ ਉਨ੍ਹਾਂ ਦੀ ਇਸ ਹਰਕਤ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਬੇਵਕੂਫੀ ਹੈ ਕਿ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਸੈਲਫੀ ਲੈ ਰਹੇ ਹਨ।