ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਦਸਤਾਵੇਜ਼ੀ ਫਿਲਮ ‘ਇਨ ਸਿਗਨੀਫਿਕੈਂਟ ਮੈਨ’ ਬਣਾਉਣ ਵਾਲਿਆਂ ਨੇ ਇਸ ਨੂੰ ਔਨਲਾਈਨ ਪਲੇਟਫਾਰਮ ਯੂਟਿਯੂਬ ‘ਤੇ ਰਿਲੀਜ਼ ਕਰ ਦਿੱਤਾ ਹੈ।
ਫਿਲਮ ਦੇ ਪ੍ਰੋਡਿਊਸਰ ਨੇ ਕਿਹਾ, “ਸਾਨੂੰ ਬਹੁਤ ਸਾਰੀਆਂ ਔਨਲਾਈਨ ਵੈੱਬਸਾਈਟਾਂ ਤੋਂ ਆਫਰ ਆਏ ਸਨ ਪਰ ਅਸੀਂ ਇਸ ਨੂੰ ਯੂਟਿਯੂਬ ‘ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਾ ਸਕੇ। ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਮੁਫਤ ਵਿੱਚ ਇਸ ਸਿਨੇਮਾ ਦਾ ਮਜ਼ਾ ਲੈਣ।”
ਪੂਰੇ ਮੁਲਕ ਵਿੱਚ ਇਹ ਫਿਲਮ 17 ਨਵੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਆਸੇ-ਪਾਸੇ ਘੁੰਮਦੀ ਹੈ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਬਣੀ। ਫਿਲਮ ਨੂੰ ਰਾਂਕਾ ਤੇ ਵਿਨੇ ਸ਼ੁਕਲਾ ਨੇ ਬਣਾਇਆ ਹੈ। ਆਨੰਦ ਗਾਂਧੀ ਇਸ ਦੇ ਪ੍ਰੋਡਿਊਸਰ ਹਨ।